ਜੀ. ਹੋਲੀ ਹਾਰਟ ਮਹਿਲਕਲਾਂ ਵੱਲੋਂ  ਵਿਦਿਆਰਥੀਆਂ ਲਈ ਸਾਇੰਸ ਸਿਟੀ ਦਾ ਟੂਰ ਆਯੋਜਿਤ

Share and Enjoy !

Shares

(ਲਕਸਦੀਪ ਗਿੱਲ) ਬਰਨਾਲਾ।

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲਕਲਾਂ ਵੱਲੋਂ ਤੀਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਇੰਸਸਿਟੀ, ਕਪੂਰਥਲਾ ਦਾ ਵਿਦਿੱਅਕ ਟੂਰ ਆਯੋਜਿਤ ਕੀਤਾ ਗਿਆ। ਸਾਇੰਸ ਸਿਟੀ ਵਿੱਚ ਵਿਗਿਆਨ ਦੀ ਲਗਭਗ ਹਰ ਸਾਖਾ ਦੀ ਪ੍ਰਦਰਸਨੀ ਲਗਾਈ ਗਈ ਹੈ। ਵਿਦਿਆਰਥੀਆਂ ਨੇ ਫਨ ਸਾਇੰਸ ਗੈਲਰੀ, ਸਪੇਸ ਐਂਡ ਐਵੀਏਸਨ ਗੈਲਰੀ, ਅਦਭੁਤ ਲਿਵਿੰਗ ਮਸੀਨ ਗੈਲਰੀ, ਐਨਰਜੀ ਪਾਰਕ, ਵਰਚੁਅਲ ਰਿਐਲਿਟੀ ਗੈਲਰੀ, ਸਾਈਬਰ ਸਪੇਸ ਗੈਲਰੀ ਦਾ ਦੌਰਾ ਕੀਤਾ ਅਤੇ ਸਬੰਧਤ ਜਾਣਕਾਰੀਆਂ ਹਾਸਲ ਕੀਤੀਆਂ। ਉਹ ਵਿਗਿਆਨ ਦੇ ਅਸਲ ਜੀਵਨ ਅਨੁਭਵਾਂ ਨੂੰ ਦੇਖ ਕੇ ਦੰਗ ਰਹਿ ਗਏ। ਉਨਾਂ ਨੇ ਗੁੰਬਦ ਦੇ ਆਕਾਰ ਦੇ ਥੀਏਟਰ ਵਿੱਚ ਸਾਨਦਾਰ 3-ਡੀ ਸੋਅ ਅਤੇ ਲੇਜਰ ਸੋਅ ਨੂੰ ਦੇਖਣ ਦਾ ਵੀ ਆਨੰਦ ਲਿਆ। ਬੱਚੇ ਫਿਰ ‘ਜਲਵਾਯੂ ਤਬਦੀਲੀ ਜੋਨ’ ਵਿੱਚ ਗਏ ਜਿੱਥੇ ਉਨਾਂ ਨੇ ਮੌਸਮੀ ਤਬਦੀਲੀਆਂ ਅਤੇ ਲੋੜੀਂਦੇ ਸਾਵਧਾਨੀ ਦੇ ਉਪਾਵਾਂ ਬਾਰੇ ਸਿੱਖਿਆ। ਉਨਾਂ ਨੇ ਡਾਇਨਾਸੋਰ ਪਾਰਕ ਵਿੱਚ ਖੂਬ ਆਨੰਦ ਮਾਣਿਆ ਅਤੇ ਜਾਣਕਾਰੀ ਵੀ ਹਾਸਿਲ ਕੀਤੀ। ਸਕੂਲ ਦੇ ਪਿ੍ਰੰਸੀਪਲ ਮਿਸਿਜ਼ ਨਵਜੋਤ ਟੱਕਰ ਨੇ ਦੱਸਿਆ ਕਿ ਅਸੀਂ ਸਿੱਖਿਆ ਨੂੰ ਕਲਾਸ ਰੂਮ ਦੀ ਚਾਰ ਦੀਵਾਰੀ ਤੋਂ ਪਾਰ ਲਿਜਾਣ ਵਿੱਚ ਵਿਸਵਾਸ ਰੱਖਦੇ ਹਾਂ ਇਸੇ ਸੋਚ ਦੇ ਤਹਿਤ ਸਕੂਲ ਵਲੋਂ ਵਿਦਿਆਰਥੀਆਂ ਲਈ ਵੱਖ-ਵੱਖ ਵਿੱਦਿਅਕ ਟੂਰ ਆਯੋਜਿਤ ਕੀਤੇ ਜਾਂਦੇ ਹਨ ਜੋ ਬੱਚਿਆਂ ਨੂੰ ਅਸਲ, ਬਹੁ-ਸੱਭਿਆਚਾਰਕ ਸੰਸਾਰ ਨੂੰ ਜਾਣਨ ਅਤੇ ਸਮਝਣ ਦੀ ਸਹੂਲਤ ਪ੍ਰਦਾਨ ਕਰਦੇ ਹਨ। ਟਿ੍ਰਪ ਦੌਰਾਨ ਵਿਦਿਆਰਥੀਆਂ ਨੇ ਦੁਪਹਿਰ ਦੇ ਬਹੁਤ ਸਵਾਦਿਸ਼ਟ ਖਾਣੇ ਦਾ ਆਨੰਦ ਵੀ ਮਾਣਿਆ। ਵਿਦਿਆਰਥੀਆਂ ਲਈ ਇਹ ਇੱਕ ਬਹੁਤ ਜਾਣਕਾਰੀ ਭਰਪੂਰ ਅਤੇ ਅਨੰਦਦਾਇਕ ਟਿ੍ਰਪ ਸੀ।

 

About Post Author

Share and Enjoy !

Shares

Leave a Reply

Your email address will not be published.