
– ਕੁਰੂਕਸੇਤਰ ਵਾਸੀ ਬਲਦੇਵ ਕੁਮਾਰ ਨੇ ਦੇਸ਼ ਦਾ ਨਾਂਅ ਰੋਸਨ ਕੀਤਾ
(ਗੁਰਮੀਤ ਦੁੱਗਲ) ਕੁਰੂਕਸੇਤਰ। ਕੁਰੂਕਸੇਤਰ ਵਾਸੀ ਅਤੇ ਚੰਡੀਗੜ ਪੁਲੀਸ ਦੇ ਇੰਸਪੈਕਟਰ ਬਲਦੇਵ ਕੁਮਾਰ ਨੇ ਮਾਲਦੀਵ ਵਿੱਚ ਹੋਈ 54ਵੀਂ ਏਸੀਅਨ ਬਾਡੀ ਬਿਲਡਿੰਗ ਅਤੇ ਫਿਜਿਕ ਸਪੋਰਟਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਚੈਂਪੀਅਨ ਬਲਦੇਵ ਕੁਮਾਰ ਨੇ 50-60 ਸਾਲ ਦੀ ਉਮਰ ਵਰਗ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ ਹੈ। ਉਸ ਤੋਂ ਬਾਅਦ ਸਤਨਾਰਾਇਣ ਰਾਜੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਬਲਦੇਵ ਕੁਮਾਰ ਨੇ ਕਿਹਾ ਕਿ ਇਹ ਮੈਡਲ ਦੇਸ ਅਤੇ ਚੰਡੀਗੜ ਪੁਲਿਸ ਦੇ ਸਮੂਹ ਮੈਂਬਰਾਂ ਲਈ ਹੈ। ਉਸ ਦਾ ਅਗਲਾ ਨਿਸਾਨਾ ਵਿਸਵ ਚੈਂਪੀਅਨਸ਼ਿਪ ਹੈ। ਇਸ ਦੀ ਤਿਆਰੀ ਵੀ ਸੁਰੂ ਕਰ ਦਿੱਤੀ ਗਈ ਹੈ। ਬਲਦੇਵ ਕੁਮਾਰ ਨੇ ਚੰਡੀਗੜ ਪੁਲੀਸ ਵਿਭਾਗ ਦੇ ਡੀਜੀਪੀ ਪ੍ਰਵੀਨ ਰੰਜਨ, ਆਈਜੀ ਅਤੇ ਐਸਐਸਪੀ ਟਰੈਫਿਕ ਮਨੀਸਾ ਚੌਧਰੀ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਬਲਦੇਵ ਕੁਮਾਰ ਨੇ ਉਜਬੇਕਿਸਤਾਨ ਦੀ ਰਾਜਧਾਨੀ ਤਾਸਕੰਦ ਵਿੱਚ ਹੋਈ 12ਵੀਂ ਵਿਸਵ ਬਾਡੀ ਬਿਲਡਿੰਗ ਅਤੇ ਫਿਜਿਕ ਸਪੋਰਟਸ ਚੈਂਪੀਅਨਸ਼ਿਪ 2021 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤਗਮੇ ਤੋਂ ਪਹਿਲਾਂ ਵੀ ਬਲਦੇਵ ਕੁਮਾਰ ਅੰਤਰਰਾਸਟਰੀ ਪੱਧਰ ‘ਤੇ 2 ਤਗਮੇ ਜਿੱਤ ਚੁੱਕਿਆ ਹੈ। ਉਸ ਨੇ ਦੱਖਣੀ ਕੋਰੀਆ ਵਿੱਚ ਆਯੋਜਿਤ 11ਵੀਂ ਵਿਸਵ ਬਾਡੀ ਬਿਲਡਿੰਗ ਅਤੇ ਫਿਜਿਕ ਸਪੋਰਟਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਅਤੇ ਇੰਡੋਨੇਸੀਆ ਵਿੱਚ ਆਯੋਜਿਤ 53ਵੀਂ ਏਸੀਅਨ ਬਾਡੀ ਬਿਲਡਿੰਗ ਅਤੇ ਫਿਜਿਕ ਸਪੋਰਟਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਜਿਕਰਯੋਗ ਹੈ ਕਿ ਹਰਿਆਣਾ ਦੇ ਕੁਰੂਕਸੇਤਰ ਦਾ ਰਹਿਣ ਵਾਲਾ 54 ਸਾਲਾਂ ਬਲਦੇਵ ਕੁਮਾਰ ਸੰਨ 1995 ਵਿੱਚ ਚੰਡੀਗੜ ਪੁਲੀਸ ਵਿੱਚ ਭਰਤੀ ਹੋਇਆ ਸੀ। ਉਸ ਨੇ ਬਾਡੀ ਬਿਲਡਿੰਗ ਮੁਕਾਬਲੇ ਲਈ ਸਖਤ ਮਿਹਨਤ ਕੀਤੀ ਹੈ।