
– ਖੇਡਾਂ ਰਾਹੀਂ ਆਤਮ ਵਿਸਵਾਸ ਅਤੇ ਭਰੋਸੇ ਨਾਲ ਜ਼ਿੰਦਗੀ ‘ਚ ਅੱਗੇ ਵੱਧਣ ਦੀ ਦਿੱਤੀ ਸੇਧ
(ਭਾਰਤ ਧੀਰ) ਲੁਧਿਆਣਾ। ਸੀਟੀ ਯੂਨੀਵਰਸਿਟੀ ਦੇ ਸਕੂਲ ਆਫ ਹਿਊਮੈਨਟੀਜ ਐਂਡ ਫਿਜੀਕਲ ਐਜੂਕੇਸਨ ਦੇ ਸਮਾਜ ਸਾਸਤਰ ਵਿਭਾਗ ਵੱਲੋਂ ‘ਸਮਾਜਿਕ ਹਮਦਰਦੀ’ ਮੁਹਿੰਮ ਤਹਿਤ ਪਿੰਡ ਤਲਵੰਡੀ ਖੁਰਦ, ਲੁਧਿਆਣਾ ਦੇ ਐਸਜੀਬੀ ਬਾਲ ਘਰ ‘ਚ ਰਹਿਣ ਵਾਲੇ ਅਨਾਥ ਬੱਚਿਆਂ ਨਾਲ ਮੁਲਾਕਾਤ ਕੀਤੀ। ਸੀਟੀ ਯੂਨੀਵਰਸਿਟੀ ਦੇ ਡੀਨ ਸਪੋਰਟਸ ਅਤੇ ਸਕੂਲ ਆਫ ਹਿਊਮੈਨਟੀਜ ਐਂਡ ਫਿਜੀਕਲ ਐਜੂਕੇਸਨ ਦੇ ਮੁਖੀ ਡਾ. ਪ੍ਰਵੀਨ ਸਰਮਾ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਗਤੀਵਿਧੀ ‘ਚ ਕੁੱਲ 42 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨਾਲ ਸੀਟੀ ਯੂਨੀਵਰਸਿਟੀ ਦੇ ਸਮਾਜ ਸਾਸਤਰ ਸਹਾਇਕ ਪ੍ਰੋ. ਅਰਸਪ੍ਰੀਤ ਕੌਰ ਸੰਧੂ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਜ਼ਿੰਦਗੀ ਬਾਰੇ ਬਹੁਤ ਕੁੱਝ ਸਿਖਾਉਂਦੇ ਹਨ ਅਤੇ ਉਹਨਾਂ ਨੂੰ ਸਮਾਜਿਕ ਭਲਾਈ ਲਈ ਪ੍ਰੇਰਦੇ ਹਨ। ਵਿਦਿਆਰਥੀਆਂ ਵੱਲੋਂ ਅਨਾਥ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ। ਮਨੋਰੰਜਕ ਗਤੀਵਿਧੀਆਂ ਦੁਆਰਾ ਵੱਖ-ਵੱਖ ਖੇਡਾਂ ਦੇ ਨਾਲ ਬੱਚਿਆਂ ਨੂੰ ਆਤਮ ਵਿਸਵਾਸ ਅਤੇ ਭਰੋਸੇ ਨਾਲ ਜ਼ਿੰਦਗੀ ‘ਚ ਅੱਗੇ ਵੱਧਣ ਦੀ ਸੇਧ ਦਿੱਤੀ। ਅਜਿਹੇ ਉਪਰਾਲੇ ਲਈ ਐਸਜੀਬੀ ਬਾਲ ਘਰ ਦੇ ਟਰੱਸਟੀਆਂ, ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ। ਇਸ ਸਬੰਧੀ ਸੀਟੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਹਰਸ ਸਦਾਵਰਤੀ ਕਿਹਾ ਕਿ ਵਿਦਿਆਰਥੀਆਂ ਲਈ ਅਜਿਹੇ ਉਪਰਾਲੇ ਪ੍ਰੇਰਣਾ ਦਾ ਸਰੋਤ ਹਨ। ਜੋ ਸਾਨੂੰ ਸਮਾਜਿਕ ਜੀਵ ਹੋਣ ਦੇ ਨਾਤੇ ਇੱਕ ਦੂਜੇ ਦੀ ਮਦਦ ਕਰਨਾ ਸਿਖਾਉਂਦੇ ਹੈ।