ਚੋਣ ਡਿਊਟੀ ਸਮੂਹ ਮੁਲਾਜ਼ਮਾਂ ਨੂੰ ਬਣਦਾ ਮਿਹਨਤਾਨਾ ਜਲਦੀ ਦੇਣ ਦੀ ਕੀਤੀ ਮੰਗ : ਬਾਸੀ

Share and Enjoy !

Shares
ਜਲੰਧਰ, 1 ਮਾਰਚ (Check Post) : ਪਿਛਲੀ ਦਿਨੀਂ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕੀਤੇ ਕੰਮ ਦਾ ਮਿਹਨਤਾਨਾ ਨਾ ਮਿਲਣ ਕਾਰਨ   ਮਿੱਡ- ਡੇ- ਮੀਲ ਵਰਕਰਾਂ, ਆਸ਼ਾ ਵਰਕਰਾਂ, ਦਰਜਾ ਚਾਰ ਮੁਲਾਜ਼ਮਾਂ, ਸੈਕਟਰ ਅਫ਼ਸਰਾਂ, ਸਮੇਤ ਕਈ ਕੈਟਾਗਰੀਆਂ  ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦਾ ਵਫ਼ਦ ਪ.ਸ. ਸ. ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ  ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਦਫ਼ਤਰ ਜਲੰਧਰ ਵਿਖੇ ਅਧਿਕਾਰੀਆਂ ਨੂੰ ਮਿਲਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਬੀਤੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੰਮ ਕਰਦੇ ਮੁਲਾਜ਼ਮਾਂ ਨੂੰ ਜ਼ਿਲ੍ਹੇ ਅੰਦਰ ਇਕਸਾਰਤਾ ਅਨੁਸਾਰ ਮਿਹਨਤਾਨਾ ਦਿੱਤਾ ਜਾਵੇ।  ਵਫ਼ਦ ਨੇ ਚੋਣਾਂ ਦੌਰਾਨ ਹੋਈ ਖੱਜਲ ਖੁਆਰੀ ਤੋਂ ਵੀ ਜਾਣੂ ਕਰਵਾਇਆ।  ਇਸ ਸਮੇਂ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਚੋਣਾਂ ਦਾ ਕੰਮ ਹਾਲੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ।ਜਿਸ ਕਾਰਨ  ਕਈ ਥਾਵਾਂ ਤੇ ਮਿਹਨਤਾਨਾ ਅਜੇ ਨਹੀਂ ਦਿੱਤਾ ਜਾ ਸਕਿਆ ।ਕਈ ਥਾਵਾਂ ਤੇ ਬਕਾਇਆ ਹੈ।  ਚੋਣਾਂ ਦੌਰਾਨ ਲੱਗੇ ਹਰੇਕ ਮੁਲਾਜ਼ਮ ਨੂੰ ਮਿਹਨਤਦਾਨਾ ਦੇਣ ਦਾ ਕੰਮ  20 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ। ਜਿਲ੍ਹਾ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦਾ ਨੌਂ ਵਿਧਾਨ ਸਭਾ ਹਲਕਿਆਂ ਦੇ ਸਮੂਹ ਅਸਿਸਟੈਂਟ ਰਿਟਰਨਿੰਗ ਅਫ਼ਸਰਾਂ ਨੂੰ ਮੁਲਾਜ਼ਮਾਂ ਦੀ ਗਿਣਤੀ ਅਨੁਸਾਰ ਬਣਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋਣ ਉਪਰੰਤ ਜਲਦੀ ਹੀ ਸੰਬੰਧਿਤ ਅਸਿਸਟੈਂਟ ਰਿਟਰਨਿੰਗ ਅਫ਼ਸਰਾਂ ਤੋਂ ਜਾਰੀ ਕੀਤੀ ਰਕਮ ਦਾ ਵਰਤੋਂ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ ਜਾਵੇਗਾ। ਇਸ ਮੌਕੇ ਪ.ਸ.ਸ.ਫ  ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਦੱਸਿਆ ਕਿ ਵਫ਼ਦ ਨੇ  ਚੋਣਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਵੇਖਦਿਆਂ ਅਧਿਕਾਰੀਆਂ ਦੇ ਰੁਝੇਵਿਆਂ ਨੂੰ ਸਨਮੁੱਖ ਰੱਖਦੇ ਹੋਏ ਫ਼ੈਸਲਾ ਕੀਤਾ ਕਿ ਅਗਰ 22 ਮਾਰਚ ਤੱਕ ਚੋਣ ਡਿਊਟੀ ਅਮਲੇ ਨੂੰ ਮਿਹਨਤਦਾਨਾ ਨਾ ਮਿਲਿਆ ਤਾਂ ਮੁੜ 23 ਮਾਰਚ ਨੂੰ ਦੋਬਾਰਾ ਵਫ਼ਦ ਜਿਲ੍ਹਾ ਚੋਣ ਅਫ਼ਸਰ ਜਲੰਧਰ ਨੂੰ ਮਿਲੇਗਾ । ਇਸ ਮੌਕੇ ਤੀਰਥ ਸਿੰਘ ਬਾਸੀ, ਨਿਰਮੋਲਕ ਸਿੰਘ ਹੀਰਾ, ਕਰਨੈਲ ਫਿਲੌਰ, ਸੁਖਵਿੰਦਰ ਸਿੰਘ ਮੱਕੜ,ਬਲਬੀਰ ਭਗਤ ,ਮੁਲਖ ਰਾਜ, ਜਤਿੰਦਰ ਸਿੰਘ, ਪ੍ਰੇਮ ਖਲਵਾੜਾ ਅਤੇ ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ ਵੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.