ਚਿੱਟਾ ਵੇਚਣ ਵਾਲਿਆ ਨੂੰ ਦਿੱਤੀ ਚਿਤਾਵਨੀ

Share and Enjoy !

Shares

(ਕੌਸ਼ਲ ਮੱਲਾ) ਹਠੂਰ।  ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਸਥਾਨਿਕ ਕਸਬਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਹਲਕੇ ਦੇ ਯੂਥ ਆਗੂ ਸਿਮਰਨਜੋਤ ਸਿੰਘ ਹਠੂਰ ਨੇ ਕਿਹਾ ਕਿ ਸਭ ਤੋ ਪਹਿਲਾ ਅਸੀ ਸਮੂਹ ਵੋਟਰਾ ਦਾ ਧੰਨਵਾਦ ਕਰਦੇ ਹਾਂ ਜਿਨਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੂਜੀ ਵਾਰ ਵੱਡੀ ਜਿੱਤ ਦਿਵਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ। ਉਨਾ ਕਿਹਾ ਕਿ ਇਲਾਕੇ ਵਿਚ ਚਿੱਟਾ ਵੇਚਣ ਵਾਲੇ ਬਾਜ ਆ ਜਾਣ ਕਿਉਕਿ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਵਿਚੋ ਨਸ਼ਾ ਖਤਮ ਕਰਨਾ ਹੈ। ਉਨਾ ਕਿਹਾ ਕਿ ਜੋ ਵਿਅਕਤੀ ਚਿੱਟਾ ਪੀਦੇ ਹਨ ਉਨਾ ਦਾ ਫਰੀ ਇਲਾਜ ਕਰਵਾਇਆ ਜਾਵੇਗਾ ਤਾਂ ਜੋ ਨਸਾ ਕਰਨ ਵਾਲੇ ਵਿਅਕਤੀ ਆਮ ਜਿੰਦਗੀ ਜੀ ਸਕਣ। ਉਨਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਸਰਕਾਰੀ ਹਸਪਤਾਲ ਹਠੂਰ ਦੇ ਡਾਕਟਰਾ ਦੀ ਟੀਮ ਨੂੰ ਨਾਲ ਲੈ ਕੇ ਪਿੰਡਾ ਵਿਚ ਨਸ਼ਾ ਛਡਾਊ ਕੈਂਪ ਲਗਾ ਕੇ ਨੌਜਵਾਨਾ ਨੂੰ ਜਾਗਿ੍ਰਤ ਕੀਤਾ ਜਾਵੇਗਾ। ਇਸ ਮੌਕੇ ਉਨਾ ਪਿੰਡ ਬੁਰਜ ਕੁਲਾਲਾ, ਹਠੂਰ, ਲੱਖਾ, ਮਾਣੂੰਕੇ, ਜੱਟਪੁਰਾ, ਲੰਮਾ ਅਤੇ ਕਮਾਲਪੁਰਾ ਤੱਕ ਬੁਰੀ ਤਰਾ ਟੁੱਟੀ ਸੜਕ ਨੂੰ ਜਲਦੀ ਬਣਾਉਣ ਲਈ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਕਣਕ ਦੀ ਕਟਾਈ ਸੁਰੂ ਹੋਣ ਵਾਲੀ ਹੈ, ਕਿਸਾਨਾਂ ਅਤੇ ਟਰੱਕ ਅਪਰੇਟਰ ਨੂੰ ਇਸ ਟੁੱਟੀ ਸੜਕ ਤੋਂ ਲੰਘਣ ਲਈ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਟੁੱਟੀ ਸੜਕ ਕਾਰਨ ਅਨੇਕਾ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਮੌਕੇ ਉਨਾ ਨਾਲ ਪ੍ਰਧਾਨ ਤਰਸੇਮ ਸਿੰਘ ਖਾਲਸਾ, ਗੁਰਚਰਨ ਸਿੰਘ, ਹਰਜੀਤ ਸਿੰਘ, ਸਤਪਾਲ ਸਿੰਘ, ਪ੍ਰਮਿੰਦਰ ਸਿੰਘ, ਅਮਰ ਸਿੰਘ, ਵਿਸਾਖਾ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.