ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਬਸੀ ਮਰੂਫ ਵਿਖੇ ਛਬੀਲ ਲਗਾਈ   

Share and Enjoy !

Shares

ਹੁਸ਼ਿਆਰਪੁਰ (ਤਰਸੇਮ ਦੀਵਾਨਾ ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਹੁਸ਼ਿਆਰਪੁਰ ਤੋਂ ਦਸੂਹਾ ਰੋਡ ਤੇ ਪਿੰਡ ਬਸੀ ਮਰੂਫ ਡੇਰਾ ਸੰਤ ਸਾਧੂ ਰਾਮ ਜੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਭਾਰੀ ਗਰਮੀ ਤੇ ਧੁੱਪ ਵਿਚ ਆਉਂਦੀਆਂ ਜਾਂਦੀਆ ਸੰਗਤਾਂ ਨੂੰ ਰੋਕ ਕੇ ਬੜੀ ਸ਼ਰਧਾ,ਪ੍ਰੇਮ ਭਾਵਨਾ ਨਾਲ ਠੰਡਾ ਮਿੱਠਾ ਜਲ ਛਕਾਇਆ ਗਿਆ। ਇਸ ਸਮੇਂ ਸੰਗਤਾਂ ਦੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸੰਤ ਕੁਲਦੀਪ ਦਾਸ ਡੇਰਾ ਸੰਚਾਲਕ ਨੇ ਸੰਗਤਾਂ ਨੂੰ ਆਪਸੀ ਪ੍ਰੇਮ ਪਿਆਰ ਤੇ ਭਾਈਚਾਰਾ ਬਣਾਕੇ ਰੱਖਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਪਾਣੀ ਨੂੰ ਬਚਾਓਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਸਰਪੰਚ ਘਾਸੀਪੁਰ, ਸਰਬਜੀਤ ਸਿੰਘ ਬਰੋਟੀ,ਵਿੱਕੀ, ਬੱਬੂ, ਰਵੀ, ਗੋਪੀ,ਮਿੱਠੂ, ਕੁਲਵੰਤ ਸਿੰਘ, ਰਵਿੰਦਰ ਕੁਮਾਰ, ਰਕੇਸ਼ ਕੁਮਾਰ ਅਤੇ ਹੋਰ ਨਗਰ ਨਿਵਾਸੀ ਸੰਗਤਾਂ ਨੇ ਸ਼ਾਮਲ ਹੋਕੇ ਸੇਵਾ ਕੀਤੀ।

About Post Author

Share and Enjoy !

Shares

Leave a Reply

Your email address will not be published.