
(ਰਣਜੀਤ ਕਲਸੀ) ਗੁਰਾਇਆ: ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਤੇ ਗੁਰਲੀਨ ਕੌਰ- ਹਰਮਾਇਆ ਕੌਰ ਦੇ ਜਨਮ ਦਿਨ ਦੀ ਖੁਸ਼ੀ ਚ ਸੰਧੂ ਕੰਪਲੈਕਸ ਡਾਕ ਖਾਣਾ ਰੋਡ ਵਿਖੇ ਅੱਜ ਮਿਤੀ 1 ਅਕਤੂਬਰ ਨੂੰ ਦੂਜਾ ਵਿਸ਼ਾਲ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਦਿੱਤੀ, ਉਹਨਾਂ ਕਿਹਾ ਕਿ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤੀ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਕੈੰਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਵਿਸ਼ੇਸ਼ ਤੋਰ ਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਨਿਰਮਲ ਕੁਟੀਆ ਪਾਂਡਵਾਂ ਵਾਲੇ ਸ਼ਾਮਿਲ ਹੋਣਗੇ ਅਤੇ ਖੂਨ ਦਾਨ ਕਰਨ ਵਾਲਿਆਂ ਦੀ ਹੋਂਸਲਾ ਅਫਜਾਈ ਕਰਨਗੇ, ਇਸ ਤੋਂ ਇਲਾਵਾ ਸਾਬਕਾ ਵਿਧਾਇਕ ਬਲਦੇਵ ਖੇਰਾ, ਅਕਾਲੀ ਆਗੂ ਡਾਕਟਰ ਕੁਲਦੀਪ ਰਾਏ ਵੀ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਣਗੇ| ਸੰਧੂ ਨੇ ਕਿਹਾ ਕਿ ਕੈੰਪ ਦੌਰਾਨ ਖੂਨਦਾਨ ਕਰਨ ਵਾਲਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਅੱਖਾਂ ਦਾਨ ਕਰਨ ਡੀ ਪ੍ਰਣ ਪੱਤਰ ਵੀ ਭਰੇ ਜਾਣਗੇ| ਸਮੂਹ ਸ਼ਹਿਰ ਵਾਸੀਆਂ ਨੂੰ ਕੈਪ ਚ ਪਹੁੰਚਣ ਦੀ ਅਪੀਲ ਕੀਤੀ|