ਕੈਨੇਡਾ ਪਹੁੰਚਣ ’ਤੇ ਕਮਲ ਧਾਲੀਵਾਲ ਭਰਵਾਂ ਸਵਾਗਤ

Share and Enjoy !

Shares

– ਕੈਨੇਡਾ ’ਚ ਬੈਠੇ ਅਮਰਗੜ੍ਹ ਵਾਸੀ ਅੱਜ ਵੀ ਆਪਣੀ ਨਾਲ ਜੁੜੇ ਹੋਏ ਹਨ: ਕਮਲ ਧਾਲੀਵਾਲ
(ਰਵਿੰਦਰ ਸਿੰਘ ਰੇਸ਼ਮ) ਕੁੱਪ ਕਲਾਂ।
ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸੀਨੀਅਰ ਆਗੂ ਕਮਲ ਧਾਲੀਵਾਲ ਨੇ ਕੈਨੇਡਾ ਪਹੁੰਚ ਕੇ ਹਲਕਾ ਅਮਰਗੜ੍ਹ ਦੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਵੱਲੋਂ ਕਮਲ ਧਾਲੀਵਾਲ ਦਾ ਕੈਨੇਡਾ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ।
ਇਸ ਮੌਕੇ ਕਮਲ ਧਾਲੀਵਾਲ ਨੇ ਕਿਹਾ ਕਿ ਮੈਂ ਕੈਨੇਡਾ ਦੌਰੇ ਦੌਰਾਨ ਹਲਕਾ ਅਮਰਗੜ੍ਹ ਦੇ ਬਹੁਤ ਹੀ ਸਤਿਕਾਰਯੋਗ ਸਾਥੀਆਂ, ਸਨੇਹੀਆਂ ਅਤੇ ਹਮਦਰਦ ਭਰਾਵਾਂ ਨਾਲ ਮਿਲ ਕੇ ਰਾਤ ਦਾ ਖਾਣਾ ਖਾਧਾ ਜਿੱਥੇ ਇਸ ਮਿਲਣੀ ਦੌਰਾਨ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ, ਉੱਥੇ ਹੀ ਸਾਡੇ ਹਲਕਾ ਅਮਰਗੜ੍ਹ ਦੇ ਅਹਿਮ ਮੁੱਦਿਆਂ ਬਾਰੇ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸਾਡੇ ਇਹਨਾਂ ਭਰਾਵਾਂ ਦੇ ਦਿਲ ਅੱਜ ਵੀ ਆਪਣੀ ਮਿੱਟੀ ਅਤੇ ਹਲਕੇ ਦੇ ਲੋਕਾਂ ਲਈ ਧੜਕਦੇ ਹਨ। ਇਸ ਮੌਕੇ ਕਮਲ ਧਾਲੀਵਾਲ ਨੇ ਕਿਹਾ ਕਿ ਕੈਨੇਡਾ ’ਚ ਵਸਦੇ ਮੇਰੇ ਸਤਿਕਾਰਤ ਸਾਥੀਆਂ ਵੱਲੋਂ ਦਿੱਤੇ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ. ਸੁਖਦੇਵ ਸਿੰਘ ਸ਼ਾਹੀ ਜੀ, ਹਰਜੋਤ ਸੰਧੂ, ਜੋਤ ਸੋਹੀ, ਬਲਜਿੰਦਰ ਸਿੰਘ ਬਾਲੇਵਾਲ ’ਤੇ ਅੰਮ੍ਰਿਤ ਢਿੱਲੋਂ ਤੇ ਹੋਰ ਸਾਥੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.