
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।
ਗਾਇਕ ਗਿੱਲ ਰਾਮੇਆਣਾ ਦੇ ਗਾਏ ਗੀਤ ‘ਦੀਵਾਲੀ’ ਦਾ ਵੀਡੀਓ ਫਿਲਮਾਂਕਣ ਸ੍ਰੀ ਮੁਕਤਸਰ ਸਾਹਿਬ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿਚ ਸੁਖਪਾਲ ਸਿੰਘ ਢਿੱਲੋਂ ਦੀ ਨਿਰਦੇਸਨਾ ਹੇਠ ਕੀਤਾ ਗਿਆ । ਮੇਹਰ ਮਿਉਜਿਕ ਅਤੇ ਜਗਤਾਰ ਬੁੱਟਰ ਵੱਲੋਂ ਰਲੀਜ ਕੀਤੇ ਜਾ ਰਹੇ ਇਸ ਗੀਤ ਦਾ ਸੰਗੀਤ ਸਮਸੇਰ ਸੇਰਾ ਨੇ ਤਿਆਰ ਕੀਤਾ ਹੈ ਤੇ ਕੈਮਰਾਮੈਨ ਬਲਜੀਤ ਸਿੰਘ ਹਨ । ਇਸ ਮੌਕੇ ਗੀਤਕਾਰ ਗੁਰਵਿੰਦਰ ਬਰਾੜ ਨੇ ਦੱਸਿਆ ਕਿ ਅਗਲੇ ਹਫਤੇ ਇਸ ਗੀਤ ਨੂੰ ਰਿਲੀਜ ਕੀਤਾ ਜਾ ਰਿਹਾ ਹੈ ।