ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦੈ : ਵਾਰਡ ਪ੍ਰਧਾਨ ਵਿਨੋਦ ਕੁਮਾਰ

Share and Enjoy !

Shares

(ਰਣਜੀਤ ਕਲਸੀ/ਬਲਵਿੰਦਰ ਕੁਮਾਰ) ਲੁਧਿਆਣਾ।

ਲੋਕ ਭਲਾਈ ਕੰਮਾਂ ਵਿਚ ਅਹਿਮ ਭੂਮਿਕਾ ਨਿਭਾ ਰਹੇ ਮੁੱਹਲਾ ਗਗਨ ਨਗਰ ਵਿਖੇ ਫਰੈਂਡਜ਼ ਯੂਥ ਕਲੱਬ, ਜੈ ਮਾਂ ਵੈਸ਼ਣੂ ਦੇਵੀ ਕਲੱਬ ਗੁਰਮੇਲ ਨਗਰ ਵਿਖੇ ਅਹੁਦੇਦਾਰਾਂ, ਮੈਂਬਰਾਂ ਨੇ ਲੋਕਾਂ ਦੇ ਸਹਿਯੋਗ ਨਾਲ ਮਾਤਾ ਦਾ ਜਾਗਰਣ ਧਾਰਮਿਕ ਸਮਾਗਮ ਕਰਵਾਇਆ ਗਿਆ। ਧਾਰਮਿਕ ਪੋ੍ਗਰਾਮ ਵਿਚ ਵਿਸ਼ੇਸ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀ. ਆਗੂ ਅਤੇ ਵਾਰਡ ਨੰਬਰ 31 ਦੇ ਪ੍ਰਧਾਨ ਵਿਨੋਦ ਕੁਮਾਰ ਨੇ ਜਾਗਰਣ ’ਚ ਪਹੁੰਚ ਕੇ ਮਾਤਾ ਰਾਣੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਧਾਰਮਿਕ ਸਮਾਗਮ ਵਿਚ ਲੋਕਾਂ ਦੇ ਭਰਵੇ ਇੱਕਠ ਨੂੰ ਸਬੋਧਨ ਕਰਦਿਆਂ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਗਰੀਬ ਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਉਨਾਂ ਨੌਜਵਾਨਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਭਜਨ ਗਾਇਕ ਵੱਲੋਂ ਮਾਤਾ ਦੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਵੱਖ ਵੱਖ ਕਲੱਬਾਂ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਸਾਰੀ ਸੰਗਤ ਲਈ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਵਿਜੇ ਕੁਮਾਰ, ਸਰੋਜ, ਰਵੀ ਕੁਮਾਰ ਤੇ ਹੋਰ ਮੌਜੂਦ ਸਨ।

 

About Post Author

Share and Enjoy !

Shares

Leave a Reply

Your email address will not be published.