ਭਗਤ ਨਾਮਦੇਵ ਜੀ ਦੀ ਚੇਅਰ ਨੂੰ ਮੁਡ਼ ਚਾਲੂ ਕਰਨ ਦੀ ਕੀਤੀ ਮੰਗ
ਸੰਗਰੂਰ (ਜਗਸੀਰ ਲੌਂਗੋਵਾਲ) : ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਭਾਈ ਮੋਹਕਮ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਉੱਚ ਕੋਟੀ ਦੇ ਰਾਗੀ ਭਾਈ ਸੁਖਵਿੰਦਰ ਸਿੰਘ ਅਤੇ ਕਥਾ ਵਾਚਕ ਭਾਈ ਜਸਪਾਲ ਸਿੰਘ ਆਦਿ ਸਿੰਘਾਂ ਵੱਲੋਂ ਭਗਤ ਨਾਮਦੇਵ ਜੀ ਅਤੇ ਭਾਈ ਮੋਹਕਮ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਆਲ ਇੰਡੀਆ ਕਸੱਤਰੀ ਟਾਕ ਪ੍ਰਤੀਨਿਧੀ ਸਭਾ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਦਮਦਮੀ ਨੇ ਕਿਹਾ ਕਿ ਭਗਤ ਨਾਮਦੇਵ ਜੀ ਸ਼੍ਰੋਮਣੀ ਭਗਤ ਹੋਏ ਹਨ। ਉਨ੍ਹਾਂ ਦੀ ਬਾਣੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉੱਥੇ ਉਨ੍ਹਾਂ ਵੱਲੋਂ ਰਚਿਆ ਮਰਾਠੀ ਭਾਸ਼ਾ ਵਿਚ ਪੱਚੀ ਸੌ ਸ਼ਬਦਾਂ ਦਾ ਗ੍ਰੰਥ ਮਹਾਰਾਸਟਰ ਦੇ ਲੋਕਾਂ ਲਈ ਵੀ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਗਤ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋਡ਼ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕੇ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਘੁਮਾਣ ਨੂੰ ਮੰਗ ਪੱਤਰ ਦੇ ਕੇ ਸਮੁੱਚੇ ਬਿਰਾਦਰੀ ਭਾਈਚਾਰੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਭਗਤ ਨਾਮਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਵਿੱਚ ਸਥਾਪਤ ਕੀਤੀ ਬੰਦ ਪਈ ਚੇਅਰ ਨੂੰ ਮੁਡ਼ ਚਾਲੂ ਕੀਤਾ ਜਾਵੇ। ਇਸ ਮੌਕੇ ਹਲਕੇ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਘੁਮਾਣ ਅਤੇ ਸਭਾ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਦਮਦਮੀ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਮੋਹਤਵਰ ਸ਼ਖਸੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਬੇਦੀ, ਸਕੱਤਰ ਅਮਰਜੀਤ ਸਿੰਘ ਪੁਰਬਾ, ਬਾਬਾ ਬੇਅੰਤ ਸਿੰਘ, ਪੀਏ ਸੁਖਦੇਵ ਸਿੰਘ ਰੋਮੀ , ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਸ਼ਮੀਰ ਸਿੰਘ ਬਰਿਆਰ , ਸਰਪੰਚ ਨਰਿਦਰ ਸਿੰਘ ਨਿੰਦੀ ਸਰਪੰਚ ਹਰਬੰਸ ਸਿੰਘ ਘੁਮਾਣ , ਮੇਜਰ ਸਿੰਘ ਬਠਿੰਡਾ, ਜਸਵਿੰਦਰ ਸਿੰਘ ਖਿੱਲਰੀਆਂ, ਸੁਖਜਿਦਰ ਸਿੰਘ ਲਾਲੀ ,ਪ੍ਰਧਾਨ ਤਰਸ਼ੇਮ ਸਿੰਘ .ਕਸਮੀਰ ਸਿੰਘ ਲੰਗਿਆਵਾਲੀ ਪਲਵਿਦਰ ਸਿੰਘ ਨੰਗਲ,ਸਤਨਾਮ ਸਿੰਘ ਮਹਿਦਰ ਸਿੰਘ ਰਣਜੀਤ ਸਿੰਘ ਜੋਗਾ ਸਿੰਘ ਬੇਦੀ ਰਤਨ ਸਿੰਘ ਜਗਤਾਰ ਸਿੰਘ ਬੇਦੀ ਹਰਦੀਪ ਸਿੰਘ ਬੇਦੀ ਬਲਕਾਰ ਸਿੰਘ ਬੇਦੀ ਗੁਰਮੁੱਖ ਸਿੰਘ ਸੁਖਜੀਤ ਸਿੰਘ ਮਿੰਟਾ ਸੰਦੀਪ ਸਿੰਘ ਸਰਬਜੀਤ ਸਿੰਘ ਪਰਮਿੰਦਰ ਸਿੰਘ ਹਰਵਿਦਰ ਸਿੰਘ ਆਦਿ ਹਾਜਰ ਹੋਏ ਤੇ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਜਗਜੀਤ ਸਿਘ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ।