– ਸਿੱਖ ਆਪਣੇ ਗੁਰੂਆਂ ਦੇ ਉਪਦੇਸ਼ ਨੂੰ ਮੰਨਦੇ ਹੋਏ, ਹਮੇਸਾਂ ਸਰਬੱਤ ਦਾ ਭਲਾ ਮੰਗਦੇ : ਦੇਵ ਸਰਾਭਾ
ਹੁਸ਼ਿਆਰਪੁਰ /ਸਰਾਭਾ ( ਤਰਸੇਮ ਦੀਵਾਨਾ ) : ਗ਼ਦਰ ਪਾਰਟੀ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦਾ 57ਵਾਂ ਦਿਨ ‘ਚ ਪਹੁੰਚਿਆ। ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸਹਿਯੋਗੀ ਕੁਲਜੀਤ ਸਿੰਘ ਭੰਮਰਾ ਸਰਾਭਾ, ਢਾਡੀ ਦਵਿੰਦਰ ਸਿੰਘ ਭਨੋਹੜ,ਬਲਦੇਵ ਸਿੰਘ ਈਸ਼ਨਪੁਰ ,ਕੁਲਦੀਪ ਸਿੰਘ ਕਿਲਾ ਰਾਏਪੁਰ ਆਦਿ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿੱਥੇ ਗੁਰੂਆਂ ,ਪੀਰਾਂ ,ਸ਼ਹੀਦਾਂ ਨੇ ਹਮੇਸ਼ਾਂ ਹੱਕ ਦੀ ਗੱਲ ਕੀਤੀ ਅਤੇ ਸੱਚੇ ਮਾਰਗ ਚੱਲ ਦਾ ਉਪਦੇਸ਼ ਦਿੱਤਾ ਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਹੋਕਾ ਲਗਾਇਆ ਹੋਵੇ ਤਾਂ ਸਿੱਖ ਆਪਣੇ ਗੁਰੂਆਂ ਦੇ ਉਪਦੇਸ਼ ਨੂੰ ਮੰਨਦੇ ਹੋਏ ਹਮੇਸਾਂ ਸਰਬੱਤ ਦਾ ਭਲਾ ਮੰਗਦੇ ਨੇ ਪਰ ਮਨੂੰਵਾਦੀ ਸੋਚ ਰੱਖਣ ਵਾਲੇ ਲੋਕ ਸਿੱਖਾਂ ਲਈ ਮੰਗਦੇ ਨੇ ਹਮੇਸ਼ਾਂ ਮੌਤ ਪਰ ਸਿੱਖ ਕੌਮ ਨੂੰ ਖ਼ਤਮ ਕਰਨ ਵਾਲੇ ਲੋਕ ਇਹ ਨਾ ਭੁੱਲਣ ਕਿ ਕਦੇ ਜ਼ਕਰੀਆ ਖਾਨ ਨੇ ਵੀ ਸਿੱਖਾਂ ਦੇ ਸਿਰਾਂ ਮੁੱਲ ਪਏ ਸੀ , ਜਦ ਕਿ ਸਿੱਖ ਹਮੇਸ਼ਾਂ ਚੜ੍ਹਦੀ ਕਲਾ ‘ਚ ਰਹੇ ਨੇ । ਉਨ੍ਹਾਂ ਅੱਗੇ ਆਖਿਆ ਕਿ ਜੇਕਰ ਅੱਜ ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਉਹ ਵੀ ਗੁਰੂਆਂ ਦੇ ਰਾਹਾਂ ਤੋਂ ਭਟਕ ਕੇ ਸਿਰਫ਼ ਮਨੂਵਾਦੀ ਸੋਚ ਤੇ ਹੀ ਚਲਦੀਆਂ ਤੇ ਜੋ ਸਿੱਖਾਂ ਨਾਲ ਹਮੇਸਾਂ ਧਰੋਹ ਕਮਾਉਂਦਿਆਂ ਨੇ ਅਤੇ ਸਿੱਖਾਂ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਹਨ। ਜਦਕਿ ਸਿੱਖ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਤੇ ਉਹ ਆਪਣੇ ਹੱਕਾਂ ਲਈ ਸੰਘਰਸ਼ ਲੜਦੇ ਰਹਿੰਦੇ ਨੇ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜਿਹੜੀ ਲੜਾਈ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਦੋ ਮਹੀਨਿਆਂ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਲੜ ਰਹੇ ਹਾਂ, ਗੁਰੂ ਦੀ ਕਿਰਪਾ ਨਾਲ ਜ਼ਰੂਰ ਜਿੱਤਾਂਗੇ , ਬਾਕੀ ਜਦੋਂ ਗੁਰੂ ਦੀ ਦਇਆ ਮੇਹਰ ਅਪਾਰ ਬਖਸ਼ਿਸ ਨਾਲ ਹੋਵੇ ਤਾਂ ਪਿੰਗਲਾ ਪਹਾੜ ਚੜ੍ਹ ਜਾਂਦਾ ਅਤੇ ਗੂੰਗੇ ਸਿਮਰਨ ਕਰਨ ਲੱਗ ਜਾਂਦੇ ਨੇ ਤਾਂ ਫੇਰ ਅਕਾਲ ਪੁਰਖ ਵਾਹਿਗੁਰੂ ਸਾਨੂੰ ਵੀ ਜਲਦ ਜਿੱਤ ਦਿਵਾਏਗਾ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਡਾ ਦਵਿੰਦਰ ਸਿੰਘ ਸਰਾਭਾ , ਪਰਮਿੰਦਰ ਸਿੰਘ ਬਿੱਟੂ ਸਰਾਭਾ,ਜਸਵੰਤ ਸਿੰਘ ਸਰਾਭਾ,ਅਵਤਾਰ ਸਿੰਘ ਸਰਾਭਾ, ਬਲੌਰ ਸਿੰਘ ਸਰਾਭਾ, ਬਾਬਾ ਜਗਦੇਵ ਸਿੰਘ ਦੁੱਗਰੀ, ਬਾਬਾ ਕੁਲਦੀਪ ਸਿੰਘ, ਦੁਗਰੀ, ਗੁਰਸਰਨ ਸਿੰਘ ਝਾਂਡੇ, ਭਿੰਦਰ ਸਿੰਘ ਸਰਾਭਾ,ਨਿਰਮਲ ਸਿੰਘ ਸਰਾਭਾ ਪਰਦੀਪ ਸਿੰਘ,ਕੈਪਟਨ ਰਾਮ ਲੋਕ ਸਿੰਘ ਸਰਾਭਾ, ਗੁਲਜਾਰ ਸਿੰਘ ਮੋਹੀ ,ਮਨਦੀਪ ਸਿੰਘ, ਹਰਦੀਪ ਸਿੰਘ,ਸਤਵਿੰਦਰ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।