ਕੰਪਿਊਟਰ ਵਿਭਾਗ ਵੱਲੋਂ ਕਰਵਾਏ ਗਏ ਸਾਈਬਰ ਸੁਰੱਖਿਆ ਤੇ ਪੋਸਟਰ ਮੁਕਾਬਲੇ

Share and Enjoy !

Shares


ਮਲੋਟ (ਪ੍ਰੇਮ ਗਰਗ) : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਹਿਸੀਲ ਰੋਡ ਮਲੋਟ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਪਿ੍ਰੰਸੀਪਲ ਗੁਰਿੰਦਰਪਾਲ ਸਿੰਘ ਮਠਾੜੂ ਦੀ ਅਗਵਾਈ ਵਿੱਚ ਕੰਪਿਊਟਰ ਵਿਭਾਗ ਵੱਲੋਂ ਸਾਈਬਰ ਸੁਰੱਖਿਆ ਵਿਸ਼ੇ ਤੇ ਪੋਸਟਰ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਿ੍ਰੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ ਅਤੇ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਸਾਈਬਰ ਅਪਰਾਧ ਨੇ ਕਈ ਲੋਕਾਂ ਦੀ ਜਿੰਦਗੀ ’ਤੇ ਬਹੁਤ ਜਿਆਦਾ ਅਸਰ ਪਾਇਆ ਹੈ, ਜਿਨਾਂ ਲੋਕਾਂ ਵੱਲੋਂ ਸਾਈਬਰ ਅਪਰਾਧ ਕੀਤੇ ਜਾਂਦੇ ਹਨ, ਉਨਾਂ ਲੋਕਾਂ ਨੂੰ ਹੈਂਕੜ ਵਜੋਂ ਜਾਣਿਆ ਜਾਂਦਾ ਹੈ। ਅਜਿਹੇ ਲੋਕ ਕ੍ਰੈਡਿਟ ਜਾਂ ਡੈਬਿਟ ਕਾਰਡ ਅਤੇ ਬੈਂਕ ਦੇ ਵੇਰਵੇ ਲੈ ਕੇ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਕੇ ਤੁਹਾਡੇ ਬੈਂਕ ਖਾਤੇ ’ਚੋਂ ਸਾਰੀ ਦੀ ਸਾਰੀ ਰਕਮ ਕੱਢ ਕੇ ਉਸ ਨੂੰ ਖਾਲੀ ਕਰ ਦਿੰਦੇ ਹਨ। ਅੱਜ ਦੇਸ਼ ’ਚ ਹਰ ਕੰਮ ਆਨਲਾਈਨ ਹੋ ਗਿਆ ਹੈ। ਡਿਜੀਟਲ ਬੈਂਕ ਦੀ ਸਹੂਲਤ ਅੱਜ ਕੱਲ ਹਰ ਕੋਈ ਲੈ ਰਿਹਾ ਹੈ। ਪੈਸਿਆਂ ਦਾ ਲੈਣ-ਦੇਣ, ਦੁਕਾਨਦਾਰ ਦਾ ਹਿਸਾਬ-ਕਿਤਾਬ, ਬਿਜਲੀ ਜਾਂ ਹੋਰਨਾਂ ਬਿੱਲਾਂ ਦਾ ਭੁਗਤਾਨ ਅਸੀਂ ਆਪਣੇ ਫੋਨ ਰਾਹੀਂ ਹੀ ਕਰਦੇ ਹਾਂ ਪਰ ਅੱਜ ਸਾਈਬਰ ਅਪਰਾਧ ਕਾਰਨ ਭੋਲੇ-ਭਾਲੇ ਲੋਕ ਲਾਲਚ ’ਚ ਆ ਕੇ ਜਾਂ ਇੰਝ ਕਹੋ ਕਿ ਉਕਤ ਅਪਰਾਧੀਆਂ ਦੀਆਂ ਗੱਲਾਂ ’ਚ ਆ ਕੇ ਆਪਣੇ ਬੈਂਕ ਦੀ ਜਾਣਕਾਰੀ ਦੇ ਦਿੰਦੇ ਹਨ। ਇਸੇ ਜਾਣਕਾਰੀ ਦੇ ਅਧਾਰ ’ਤੇ ਕੁਝ ਹੀ ਮਿੰਟਾਂ ’ਚ ਉਨਾਂ ਦੇ ਖਾਤਿਆਂ ’ਚੋਂ ਪੈਸੇ ਗਾਇਬ ਹੋ ਜਾਂਦੇ ਹਨ। ਨੈੱਟਵਰਕ ਦੀ ਸੁਰੱਖਿਆ ਕੀਤੀ ਜਾਵੇ ਤਾਂ ਇਹ ਕੰਮ ਸਾਈਬਰ ਸੁਰੱਖਿਆ ਦੀਆਂ ਸੇਵਾਵਾਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ। ਐਂਟੀ ਵਾਇਰਸ ਦੀ ਵਰਤੋਂ ਵੀ ਸਾਨੂੰ ਇਨਾਂ ਹਮਲਿਆਂ ਤੋਂ ਬਚਾਅ ਸਕਦੀ ਹੈ। ਆਪਣੇ ਇੰਟਰਨੈੱਟ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਹੀ ਸਾਈਬਰ ਸੁਰੱਖਿਆ ਹੈ। ਨੈੱਟਵਰਕ ਸੁਰੱਖਿਆ, ਐਪਲੀਕੇਸ਼ਨਜ ਸੁਰੱਖਿਆ, ਡਾਟਾ ਸੁਰੱਖਿਆ ਅਤੇ ਮੋਬਾਇਲ ਸੁਰੱਖਿਆ ਸਬੰਧੀ ਲੋਕਾਂ ਨੂੰ ਪੂਰੀ ਤਰਾਂ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਹਰਿਭਜਨ ਪਿ੍ਰਆਦਰਸ਼ੀ ਲੈਕਚਰਾਰ ਅਤੇ ਅੰਗਰੇਜ਼ੀ ਮਾਸਟਰ ਬਲਦੇਵ ਸਿੰਘ ਸਾਹੀਵਾਲ ਨੇ ਨਿਭਾਈ। ਇਨਾਂ ਪੋਸਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਏਕਸ਼ਨੂਰ ਬਾਰਵੀਂ ਡੀ, ਦੂਜਾ ਸਥਾਨ ਸੁਮੀਤ ਬਾਰਵੀਂ ਡੀ ਅਤੇ ਤੀਜਾ ਸਥਾਨ ਜਾਨਵੀ ਸੱਤਵੀਂ ਏ ਨੇ ਹਾਸਲ ਕੀਤਾ। ਇਨਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਪਿਊਟਰ ਵਿਭਾਗ ਦੇ ਸਪਨਾ ਭਠੇਜਾ, ਸੋਨੂੰ, ਸੁਖਪਾਲ ਕੌਰ ਅਤੇ ਨੀਰਜ ਬਾਂਸਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

About Post Author

Share and Enjoy !

Shares

Leave a Reply

Your email address will not be published.