ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋਣਗੀਆਂ ਇੰਡੋ ਇਜ਼ਰਾਈਲ ਤਕਨੀਕਾਂ : ਡਿਪਟੀ ਕਮਿਸਨਰ ਜਲੰਧਰ।

Share and Enjoy !

Shares

(ਗੁਰਦੀਪ ਸਿੰਘ ਹੋਠੀ) ਜਲੰਧਰ।

ਬਾਗਬਾਨੀ ਵਿਭਾਗ ਵੱਲੋਂ ਸਥਾਪਿਤ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼ ਕਰਤਾਰਪੁਰ ਵਿਖੇ ਡਾਇਰੈਕਟਰ ਬਾਗਬਾਨੀ ਮੈਡਮ ਸ਼ੈਲੇਂਦਰ ਕੌਰ (ਆਈ ਐਫ ਐਸ) ਦੇ ਆਦੇਸ਼ ਤੇ ਤਿੰਨ ਦਿਨਾਂ ਕਿਸਾਨ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ ਜੋ ਕਿ ਅੱਜ ਮਿਤੀ 14/10/22 ਨੂੰ ਸਮਾਪਤ ਹੋਇਆ। ਅੱਜ ਟ੍ਰੇਨਿੰਗ ਦੇ ਆਖਰੀ ਦਿਨ ਡਾ. ਲਾਲ ਬਹਾਦਰ ਦਮਾਥੀਆਂ ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨਾਂ ਦੱਸਿਆ ਕਿ ਕੁਦਰਤੀ ਸਰੋਤਾਂ ਨੂੰ ਬਚਾਉਂਦੇ ਹੋਏ ਘੱਟ ਜ਼ਹਿਰਾਂ ਦੀ ਵਰਤੋਂ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਜ਼ਹਿਰ ਰਹਿਤ ਸਬਜ਼ੀਆਂ ਦੀ ਖੇਤੀ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਜ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੀ ਹੈ ਅਤੇ ਖਾਸ ਕਰ ਛੋਟੇ ਤੇ ਸੀਮਾਂਤ ਕਿਸਾਨ ਜੋ ਹੱਥੀਂ ਖੇਤੀ ਕਰਦੇ ਹਨ, ਉਹ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਸਕਦੇ ਹਨ, ਜੇਕਰ ਉਹ ਇੱਥੇ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਤਕਨੀਕਾਂ ਆਪਣੇ ਖੇਤਾਂ ਵਿੱਚ ਅਪਨਾਉਣ। ਉਨਾਂ ਦੱਸਿਆ ਕਿ ਇਹ ਸੈਂਟਰ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਸ ਮੌਕੇ ਦੱਸਿਆ ਕਿ ਇਸ ਸੈਂਟਰ ਵਿਖੇ ਪੂਰੇ ਪੰਜਾਬ ਦੇ ਕਿਸਾਨ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਟਰੇਨਿੰਗ ਲੈ ਰਹੇ ਹਨ। ਇਸ ਟ੍ਰੇਨਿੰਗ ਵਿਚ ਪੰਜਾਬ ਦੇ 16 ਜ਼ਿਲਿਆਂ ਵਿਚੋਂ 28 ਕਿਸਾਨਾਂ ਨੇ ਭਾਗ ਲਿਆ। ਉਨਾਂ ਦੱਸਿਆ ਕਿ ਇਸ ਸੈਂਟਰ ਵਿਖੇ ਸਬਜ਼ੀ ਪੈਦਾਵਾਰ ਦੀਆਂ ਨਵੀਂਆਂ ਤਕਨੀਕਾਂ ਦਿਖਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜੇਕਰ ਕਿਸਾਨ ਇਹ ਤਕਨੀਕ ਆਪਣੇ ਖੇਤਾਂ ਵਿੱਚ ਅਪਨਾਉਣ ਤਾਂ ਇੱਕ ਕਨਾਲ ਵਿੱਚੋਂ ਹੀ ਇੱਕ ਏਕੜ ਦੇ ਬਰਾਬਰ ਜਾਂ ਇਸ ਤੋਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ।

ਡਾ. ਦਲਜੀਤ ਸਿੰਘ ਗਿੱਲ ਸਹਾਇਕ ਡਾਇਰੈਕਟਰ ਬਾਗਬਾਨੀ-ਕਮ-ਪ੍ਰੋਜੈਕਟ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਸ਼ੁਰੂ ਵਿੱਚ ਇੱਕ ਕਨਾਲ ਜਾਂ ਦੋ ਕਨਾਲ ਦੇ ਯੂਨਿਟ ਤੋਂ ਹੀ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।

ਸੈਂਟਰ ਤੋਂ ਹੁਣ ਤੱਕ 175 ਲੱਖ ਤੋਂ ਵੱਧ ਰੋਗ ਰਹਿਤ ਪਨੀਰੀਆਂ ਪੰਜਾਬ ਦੇ ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਵੱਲੋਂ ਦੱਸਿਆ ਗਿਆ ਕਿ ਟ੍ਰੇਨਿੰਗ ਦੌਰਾਨ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸਬੰਧੀ ਪ੍ਰੈਕਟੀਕਲ ਤਰੀਕੇ ਨਾਲ ਦੱਸਿਆ ਜਾਂਦਾ ਹੈ ਤਾਂ ਕਿ ਕਿਸਾਨ ਚੰਗੀ ਤਰਾਂ ਸਮਝ ਸਕਣ। ਇਸ ਟ੍ਰੇਨਿੰਗ ਵਿਚ ਪੰਜਾਬ ਖੇਤੀਬਾਡੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾ. ਬੀ ਵੀ ਸੀ ਮਹਾਜਨ, ਹਰਿਆਦਾ ਤੋਂ ਡਾ. ਸੁਰੇਸ਼ ਕੁਮਾਰ ਅਰੋੜਾ ਅਤੇ ਬਾਗਬਾਨੀ ਵਿਭਾਗ ਦੇ ਡਾ. ਤਿ੍ਰਪਤ ਕੁਮਾਰ, ਡਾ. ਤੇਜਬੀਰ ਸਿੰਘ, ਡਾ. ਵਿਕਰਮ ਵਰਮਾ  ਅਤੇ ਇੰਜੀਨੀਅਰ ਸ੍ਰੀਮਤੀ ਸੰਦੀਪ ਕੌਰ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ।

ਟ੍ਰੇਨਿੰਗ ਦੀ ਸਮਾਪਤੀ ਉਪਰੰਤ ਆਏ ਹੋਏ ਕਿਸਾਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਇਸ ਖੇਤੀ  ਵੱਲ ਰੁਝਾਨ ਕਰਕੇ ਵੱਧ ਮੁਨਾਫ਼ਾ ਲੈਣਗੇ।

 

About Post Author

Share and Enjoy !

Shares

Leave a Reply

Your email address will not be published.