ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ : ਵਿਧਾਇਕ ਚੱਢਾ

Share and Enjoy !

Shares

(ਅਬਿਆਣਾ) ਰੂਪਨਗਰ।

ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵੱਲੋਂ 17ਵਾ ਫੁੱਟਬਾਲ ਤੇ ਵਾਲੀਬਾਲ ਦਾ ਖੇਡ ਮੇਲਾ 14 ਅਕਤੂਬਰ ਤੋਂ ਲੈ ਕੇ 16 ਅਕਤੂਬਰ ਨੂੰ ਖੇਡ ਮੈਦਾਨ ਸ਼ਾਮਪੁਰਾ ਵਿਖੇ ਕਰਵਾਇਆ ਗਿਆ  ਅੱਜ ਅੰਤਿਮ ਦਿਨ ਵਿੱਚ ਇਨਾਮ ਵੰਡ ਸਮਾਰੋਹ ਤੇ ਹਲਕਾ ਵਿਧਾਇਕ   ਦਿਨੇਸ਼ ਚੱਢਾ ਵੱਲੋਂ ਵਿਸੇਸ ਤੌਰ ਤੇ ਸ਼ਿਰਕਤ ਕੀਤੀ ਗਈ  ਉਨਾਂ ਵੱਲੋਂ ਪਹਿਲੇ ਨੰਬਰ ਤੇ ਪਾਵਰ ਕਲੋਨੀ ਰੋਪੜ   ਟੀਮ ਨੂੰ 31000 ਅਤੇ ਦੂਜੇ ਨੰਬਰ ਤੇ ਬਦਨਪੁਰਾ   ਟੀਮ ਨੂੰ 21000 ਤੀਜੇ ਨੰਬਰ ਤੇ ਸ਼ਾਮਪੁਰਾ ਪਿੰਡ ਦੀ ਟੀਮ  11000 ਦੀ ਰਾਸ਼ੀ ਦਿੱਤੀ ਗਈ  ਇਸ ਤਰਾਂ 14ਸਾਲ ਤੋਂ ਘੱਟ ਉਮਰ ਵਿੱਚ ਪਹਿਲੇ ਨੰਬਰ ਤੇ ਸ਼ਾਮਪੁਰਾ ਦੂਜੇ ਨੰਬਰ ਤੇ ਘਨੌਲੀ  ਤੀਜੇ ਨੰਬਰ ਤੇ ਰੋਪੜ ਦੀ ਟੀਮ ਰਹੀ  । ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ  ਖੇਡਾਂ ਨਾਲ ਜੋੜਨ ਲਈ ਕਿਹਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ  ਉਨਾਂ ਵੱਲੋਂ ਇਹ ਗੱਲ ਆਖੀ ਗਈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ  ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਵੱਲੋਂ   ਵੱਲੋਂ ਹਲਕਾ ਵਿਧਾਇਕ   ਦਿਨੇਸ਼ ਚੱਢਾ   ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।  ਉਸ ਮੌਕੇ ਐਮ ਸੀ ਰਾਜੂ ਸਤਿਆਲ  ,ਐਡਵੋਕੇਟ ਵਿਕਰਮ  ,ਅਮਰਜੀਤ ਸਿੰਘ ਭੁੱਲਰ, ਪ੍ਰਧਾਨ , ਸੁਖਦੇਵ ਸਿੰਘ ,ਸਰਪੰਚ ਕੁਲਵੰਤ ਸਿੰਘ ,ਸਰਬਜੀਤ ਸਿੰਘ    ,  ਜਰਨੈਲ ਸਿੰਘ ਕਾਬੜਵਾਲ , ਜਸਵਿੰਦਰ ਸਿੰਘ ਭੁੱਲਰ  ,ਅੰਮਿ੍ਰਤਪਾਲ ਪੱਪੀ ,ਸ਼ਿਵ ਕੁਮਾਰ ਲਾਲਪੁਰਾ ,ਸਤਨਾਮ ਸਿੰਘ ਗਿੱਲ  ਆਦਿ ਹਾਜਰ ਸਨ

 

About Post Author

Share and Enjoy !

Shares

Leave a Reply

Your email address will not be published.