
ਲੌਂਗੋਵਾਲ (ਜਗਸੀਰ ਸਿੰਘ) : ਕਾਮਰੇਡ ਪ੍ਰੀਤਮ ਸਿੰਘ ਲੌਂਗੋਵਾਲ ਦਾ ਅੱਜ ਦੇਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਉਪਰ ਅੱਜ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਭੂਪ ਚੰਦ ਚੰਨੋਂ, ਰਾਮ ਸਿੰਘ ਸੋਹੀਆਂ, ਵਰਿੰਦਰ ਕੌਸ਼ਿਕ, ਸਤਵੀਰ ਤੁੰਗਾਂ, ਮਾ ਮੱਘਰ ਸਿੰਘ ਭੁੱਲਰ, ਜਗਰੂਪ ਸਿੰਘ ਬੇਦੀ, ਚਮਕੌਰ ਸਿੰਘ, ਮੱਲ ਸਿੰਘ ਗੰਢੂ ਤੇ ਬ੍ਰਾਂਚ ਲੌਂਗੋਵਾਲ ਦੇ ਸਾਥੀਆਂ ਨੇ ਝੰਡਾ ਪਾਉਣ ਦੀ ਰਸਮ ਅਦਾ ਕੀਤੀ। ਕਾਮਰੇਡ ਪ੍ਰੀਤਮ ਸਿੰਘ ਪਹਿਲਾਂ ਦਰਜਾ ਚਾਰ ਮੁਲਾਜ਼ਮ ਯੁਨੀਅਨ ਵਿੱਚ ਕੰਮ ਕਰਦੇ ਰਹੇ। ਉਹ ਲੌਂਗੋਵਾਲ ਦੇ ਮਹਾਨ ਦੇਸ਼ ਭਗਤ ਪੰਡਤ ਵਿਦਿਆ ਦੇਵ ਲੌਂਗੋਵਾਲ ਅਤੇ ਭਗਵਾਨ ਸਿੰਘ ਲੋਗੋਵਾਲ ਤੋਂ ਪ੍ਰਭਾਵਿਤ ਹੋ ਕੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੈਂਬਰ ਬਣੇ। ਉਨ੍ਹਾਂ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਪਾਰਟੀ ਦੀ ਸੇਵਾ ਲਈ ਲਗਾਇਆ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲੇ ਕਿਸਾਨੀ ਘੋਲ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਆਪਣੀ ਡਿਊਟੀ ਪੂਰੀ ਤਾਨਦੇਹੀ ਨਾਲ ਨਿਭਾਈ। ਅੱਜ ਉਨ੍ਹਾਂ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡੀ ਸੱਟ ਲੱਗੀ ਹੈ ਉਥੇ ਹੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਬੀਬੀ ਸ਼ਮਿੰਦਰ ਕੌਰ ਲੌਂਗੋਵਾਲ, ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ, ਕਾਮਰੇਡ ਹਰਪਾਲ ਦੰਮੀ, ਭੂਰਾ ਸਿੰਘ ਦੁੱਗਾਂ, ਬਿੱਲੂ ਸਿੰਘ, ਸੁਖਦੇਵ ਸਿੰਘ ਈਨਾਂ,ਮਾਘ ਸਿੰਘ, ਕਾਮਰੇਡ ਸੱਤਪਾਲ ਲੌਂਗੋਵਾਲ, ਕਾ਼ ਜਗਰੂਪ ਸਿੰਘ, ਕਾ਼ ਭੂਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।