ਸਰਕਾਰੀ ਸਕੂਲ ਬਡਬਰ ਵਿਖੇ ਸਮਰ ਕੈਂਪ ਦਾ ਆਯੋਜਨ  

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ,  ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਰੇਨੂ ਬਾਲਾ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀ ਅਗਵਾਈ ਹੇਠ  ਮਾਸਟਰ ਅਵਨੀਸ਼ ਲੌਂਗੋਵਾਲ ,ਰਿਸ਼ੀ ਸ਼ਰਮਾ ਅਤੇ ਕੈਂਪ ਵਿਚ ਭਾਗ ਲੈਣ ਵਾਲੇ ਸਟਾਫ ਦੀ ਰਹਿਨਮਾਈ ਹੇਠ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ  ਇਸ ਕੈਂਪ ਵਿਚ ਕੰਪਿਊਟਰ ਫੈਕਲਟੀ ਮੈਡਮ ਸੁਮਨਦੀਪ ਕੌਰ, ਦੀਪਿਕਾ ,ਮਨਦੀਪ ਕੁਮਾਰ ਬਲਵਿੰਦਰ ਸਿੰਘ ਅਤੇ ਅਤੇ ਡੀ .ਪੀ ਮਨਦੀਪ ਸਿੰਘ  ਭਾਗ ਲੈ ਰਹੇ ਹਨ ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਾਸਟਰ ਅਵਨੀਸ਼ ਲੌਂਗੋਵਾਲ ਨੇ ਦੱਸਿਆ ਕਿ ਸਮਰ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਵਿਚ  ਗੁਣਾਤਮਕ ਅਤੇ ਕਾਰਜਾਤਮਕ ਸਿੱਖਿਆ ਦੇ ਵਿਕਾਸ  ਲਈ ਸਹਿਯੋਗ ਕਰਨਾ ਹੈ,  ਇਸੇ ਲੜੀ ਤਹਿਤ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣ ਦਾ ਕਾਰਜ ਅਤੇ ਵਾਧੂ ਵਸਤੂਆਂ ਰਾਹੀਂ ਕਲਾ ਪੇਸ਼ ਕਰਨ ਅਤੇ  ਵਿਦਿਆਰਥੀ ਵਰਗ ਦੇ ਸਰਬਪੱਖੀ ਵਿਕਾਸ ਲਈ ਕਾਰਜ  ਕਰਵਾਏ ਜਾ ਰਹੇ ਹਨ।  ਇਸ ਮੌਕੇ ਤੇ ਰਿਸ਼ੀ ਸ਼ਰਮਾ, ,ਮਨਦੀਪ ਕੁਮਾਰ ,ਬਲਵਿੰਦਰ ਸਿੰਘ  ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਕਰੀਬ  ਸੱਤਰ ਪੌਦੇ ਵਿਦਿਆਰਥੀ ਵਰਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ  ਅਤੇ ਵਿਦਿਆਰਥੀਆਂ ਨੂੰ ਸਮਰ ਕੈਂਪ ਦੌਰਾਨ ਨੈਤਿਕ ਅਤੇ ਮੌਲਿਕ ਗੁਣਾਂ ਦੀ ਜਾਣਕਾਰੀ ਦਿੱਤੀ ਜਾਵੇਗੀ । ਮੈਡਮ ਸੁਮਨਦੀਪ ਅਤੇ ਦੀਪਿਕਾ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਕੰਪਿਊਟਰ ਵਿਸ਼ੇ ਦੀ ਮੁੱਢਲੀ ਜਾਣਕਾਰੀ, ਮਹਿੰਦੀ ਮੁਕਾਬਲੇ,  ਸਲਾਦ ਮੇਕਿੰਗ ਮੁਕਾਬਲੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ  ।ਪ੍ਰਿੰਸੀਪਲ ਰੇਨੂੰ ਬਾਲਾ ਨੇ ਕਿਹਾ ਕਿ ਜੋ ਪੌਦੇ ਵਿਦਿਆਰਥੀ ਵਰਗ ਵੱਲੋਂ ਲਗਾਏ ਗਏ ਹਨ ਉਨ੍ਹਾਂ ਦੀ ਸੰਭਾਲ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਤੇ  ਅਲਾਟ ਕਰ ਦਿੱਤਾ ਜਾਵੇਗਾ । ਸਮਰ ਕੈਂਪ ਦੌਰਾਨ  ਮਿੱਠਾ ਸਿੰਘ ਕੈਂਥ ਅਤੇ ਮੱਘਰ ਸਿੰਘ ਦੀ ਵਿਸ਼ੇਸ਼ ਭੂਮਿਕਾ ਹੈ ਜੋ ਸਟਾਫ ਨਾਲ ਸਹਿਯੋਗ ਕਰ ਰਹੇ ਹਨ  ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਆਪਣਾ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਉਹ ਬਹੁਤ ਹੀ ਮਸਤੀ ਕਰ ਰਹੇ ਹਨ  ਅਤੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ ।

About Post Author

Share and Enjoy !

Shares

Leave a Reply

Your email address will not be published.