
(ਦਲਜੀਤ ਸਿੰਘ) ਪਟਿਆਲਾ। ਜਾਗਦੇ ਰਹੋ ਕਲੱਬ ਯੂਥ ਕਲੱਬ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਵੱਲੋਂ ਐਮਰਜੈਂਸੀ ਤੇ ਲੋੜਵੰਦ ਮਰੀਜਾਂ ਲਈ ਕਲੱਬ ਦੀਆਂ ਸੇਵਾਵਾਂ ਨਿਰੰਤਰ ਜਾਰੀ ਹਨ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਕਿ ਕਿਹਾ ਇਸ ਸਮੇਂ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ,ਖੂਨ ਦੀ ਭਾਰੀ ਕਮੀਂ ਚੱਲ ਰਹੀ ਹੈ,ਜਿਸ ਕਰਕੇ ਐਮਰਜੈਸੀਂ ਅਤੇ ਲੋੜਵੰਦ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਲੱਬ ਵੱਲੋਂ ਬਲੱਡ ਬੈਂਕ ਰਾਜਿੰਦਰਾ ਵਿਖੇ,ਐਮਰਜੈਂਸੀ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਮਰੀਜ਼ ਟਿੰਕੂ ਸਿੰਘ ਲਈ ਜਗਰੂਪ ਸਿੰਘ ਪੰਜੌਲਾ ਨੇ ਏ ਨੈਗਟਿਵ ਖੂਨਦਾਨ ਕੀਤਾ। ਕੈਂਪ ਵਿੱਚ ਜਤਿੰਦਰ ਸਿੰਘ, ਸਤਵੀਰ ਸਿੰਘ, ਬੇਅੰਤ ਸਿੰਘ, ਇੰਦਰਜੀਤ ਸਿੰਘ, ਸੁਰੇਸ਼ ਗਿੱਲ ਅਤੇ ਗੁਰਬੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਐਮਰਜੈਸੀਂ ਮਰੀਜਾਂ ਲਈ ਬਲੱਡ ਬੈਂਕ ਵਿਖੇ, ਖੂਨਦਾਨ ਕੀਤਾ। ਜਗਰੂਪ ਸਿੰਘ ਪੰਜੌਲਾ ਨੇ ਖੂਨਦਾਨੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ, ਕਿ ਉਹ ਜਾਗਦੇ ਰਹੋ ਕਲੱਬ ਨਾਲ ਜੁੜ ਕੇ ਐਮਰਜੈਂਸੀ ਮਰੀਜਾਂ ਲਈ ਖੂਨਦਾਨ ਕਰਨ ਲਈ ਅੱਗੇ ਆਉਣ,ਤਾਂ ਜੋ ਲੋੜਵੰਦ ਮਰੀਜਾਂ ਦੀ ਮੱਦਦ ਕੀਤੀ ਜਾ ਸਕੀ ਅਤੇ ਖੂਨ ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕੇ। ਦੀਦਾਰ ਸਿੰਘ ਬੋਸਰਕਲਾਂ ਵੱਲੋਂ ਸਮੂਹ ਖੂਨਦਾਨੀਆਂ ਮੱਗ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਸੁਖਵਿੰਦਰ ਸਿੰਘ, ਕਰਮਵੀਰ ਸਿੰਘ ਰਾਣਾ, ਪ੍ਰਗਟ ਸਿੰਘ ਵਜੀਦਪੁਰ, ਸੰਜੀਵ ਸਰਮਾ ਸਨੌਰ ਅਤੇ ਡੀ.ਸੀ. ਹਾਜ਼ਰ ਸੀ।