
– ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਕਰੇਗੀ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦੀ ਅਗਵਾਈ : ਸੰਤ ਕੁਲਵੰਤ ਰਾਮ ਭਰੋਮਜਾਰਾ
ਵੱਡੀ ਗਿਣਤੀ ਵਿੱਚ ਸੰਗਤਾਂ ਦਮੜੀ ਸ਼ੋਭਾ ਯਾਤਰਾ ’ਚ ਹੋਣਗੀਆਂ ਸ਼ਾਮਲ
ਹਰਿਦੁਆਰ ਵਿਖੇ ਮਨਾਇਆ ਜਾਵੇਗਾ ਸ਼੍ਰੀ ਗੁਰੂ ਰਵਿਦਾਸ ਜੀ ਦਾ 645ਵਾਂ ਪ੍ਰਕਾਸ਼ ਦਿਹਾੜਾ
(ਰਣਜੀਤ ਕਲਸੀ) ਜਲੰਧਰ/ਫਗਵਾੜਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੇ 645ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 1 ਅਪ੍ਰੈਲ ਨੂੰ ਸਵੇਰੇ 11 ਵਜੇ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਮਹਾਨ ਇਤਿਹਾਸਿਕ ‘ਦਮੜੀ’ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ’ਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰਿ ਕੀ ਪੋੜੀ ਹਰਿਦੁਆਰ ਲਈ ਰਵਾਨਾ ਹੋਵੇਗੀ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ, ਜਨਰਲ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ, ਸੀਨੀ. ਵਾਇਸ ਪ੍ਰਧਾਨ ਸੰਤ ਗੁਰਦੀਪ ਗਿਰੀ, ਵਾਇਸ ਪ੍ਰਧਾਨ ਸੰਤ ਦੇਸ ਰਾਜ, ਖਜਾਨਚੀ ਸੰਤ ਜਸਵਿੰਦਰ ਸਿੰਘ ਡਾਂਡੀਆਂ, ਸਟੇਜ ਸਕੱਤਰ ਸੰਤ ਬੀਬੀ ਮੀਨਾ ਦੇਵੀ ਜੈਜੋਂ, ਵਾਇਸ ਚੇਅਰਮੈਨ ਸੰਤ ਸੀਤਲ ਦਾਸ ਨੇ ਕੀਤਾ। ਸੁਸਾਇਟੀ ਦੇ ਸੰਤਾਂ ਮਹਾਪੁਰਸ਼ਾਂ ਨੇ ਕਿਹਾ ਕਿ 1 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਦਮੜੀ ਸ਼ੋਭਾ ਯਾਤਰਾ ਬੂਟਾ ਮੰਡੀ ਤੋਂ ਸ਼ੁਰੂ ਹੋ ਕੇ ਰਾਮਾ ਮੰਡੀ, ਚਹੇੜੂ, ਸ਼੍ਰੀ ਗੁਰੂ ਰਵਿਦਾਸ ਚਰਨ ਛੋਹ ਧਰਤੀ ਚੱਕ ਹਕੀਮ ਫਗਵਾੜਾ, ਗੁਰਾਇਆ, ਫਿਲੌਰ, ਲੁਧਿਆਣਾ, ਖੰਨਾ, ਅੰਬਾਲਾ ਕੈਂਟ, ਸ਼੍ਰੀ ਗੁਰੂ ਰਵਿਦਾਸ ਮੰਦਿਰ ਕਪਾਲ ਮੋਚਨ, ਯਮੁਨਾ ਨਗਰ, ਜਗਾਧਰੀ, ਸਹਾਰਨਪੁਰ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਘਾਟ ਜਟਵਾੜਾ ਪੁਲ ਹਰਿਦੁਆਰ ਵਿਖੇ ਆਰਤੀ ਕਰਨ ਮਗਰੋੋਂ ਸੰਪੰਨ ਹੋਵੇਗੀ, 2 ਅਪ੍ਰੈਲ, ਸ਼ਨੀਵਾਰ ਨੂੰ ਨੇੜੇ ਰੇਵਲੇ ਸਟੇਸ਼ਨ ਭਾਰਤ ਸੇਵਾ ਆਸ਼ਰਮ ਤੋਂ ਹਰਿ ਕੀ ਪਾਉੜੀ ਤੱਕ ਦੁਪਹਿਰ 2 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਉਪਰੰਤ ਸ਼ਾਮ 4 ਵਜੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਆਰਤੀ ਅਤੇ ਅਰਦਾਸ ਹੋਵੇਗੀ। ਇਸੀ ਤਰਾਂ 3 ਅਪ੍ਰੈਲ ਐਤਵਾਰ ਨੂੰ ਸਵੇਰੇ 10 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਉਣ ਉਪਰੰਤ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਅਤੇ ਸ਼ੰਘਰਸ਼ਮਈ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸੁਸਾਇਟੀ ਵਲੋਂ ਸਮੇਂ ਸਮੇਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਸਤਿਗੁਰੂ ਰਵਿਦਾਸ ਜੀ ਦਾ ਦਰਸਾਇਆ ਬੇਗਮਪੁਰਾ ਵਸਾਉਣ ਲਈ ਕੌਮ ਦਾ ਹਰ ਬੱਚਾ ਸਿੱਖਿਅਤ ਹੋ ਸਕੇ। ਸੰਤ ਮਹਿੰਦਰਪਾਲ ਪੰਡਵਾ, ਸੰਤ ਗੁਰਦੀਪ ਗਿਰੀ ਪਠਾਨਕੋਟ ਵਾਲਿਆ ਨੇ ਕਿਹਾ ਕਿ ਇਤਿਹਾਸਕ ਦਮੜੀ ਯਾਤਰਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨਾਲ ਜੁੜੀ ਜੀਵਨੀ ਨੂੰ ਦਰਸ਼ਾਉਦੀ ਹੈ, ਗੁਰੂ ਰਵਿਦਾਸ ਜੀ ਨੇ ਪੰਡਿਤ ਗੰਗਾ ਰਾਮ ਦੇ ਹੱਥ ਗੰਗਾ ਮਾਤਾ ਲਈ ਦਮੜੀ ਭੇਜੀ ਸੀ ਤੇ ਗੰਗਾ ਮਾਤਾ ਨੇ ਬਦਲੇ ਵਿੱਚ ਹੀਰੇ ਜਵਾਹਰਾਤ ਨਾਲ ਜੜਿਆ ਕੰਗਣ ਭੇਜਿਆ ਸੀ, ਉਸੀ ਯਾਤਰਾ ਨੂੰ ਅੱਜ ਵੀ ਮਹੱਤਤਾ ਦਿੱਤੀ ਜਾ ਰਹੀ ਹੈ। ਇਸ ਸਮੇਂ ਸੰਤ ਜਸਵਿੰਦਰਪਾਲ ਪੰਡਵਾ, ਸੰਤ ਹਰਜਿੰਦਰ ਸਿੰਘ ਈਸਪੁਰ, ਸੰਤ ਸਤਨਾਮ ਦਾਸ ਨਰੂੜ, ਸੰਤ ਹਾਕਮ ਦਾਸ ਸੰਧਵਾ, ਸੰਤ ਆਤਮਾ ਦਾਸ, ਸੰਤ ਬਲਵੀਰ ਦਾਸ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਬੇਲਾ ਦਾਸ ਨਰੂੜ, ਸੰਤ ਰਾਮ ਸੇਵਕ, ਸੰਤ ਬਾਬਾ ਸੁਰਜੀਤ ਦਾਸ, ਸੰਤ ਤਾਰਾ ਚੰਦ, ਦਿਨੇਸ਼ ਗਿਰੀ, ਸਮਾਜ ਸੇਵਕ ਜਗਦੀਸ਼ ਸੁੰਮਨ, ਲੈਕ. ਰਾਮ ਲੁਭਾਇਆ ਕਲਸੀ, ਮਦਨ ਲਾਲ ਰੰਧਾਵਾ, ਸੰਤ ਸੁਖਦੇਵ ਦਾਸ ਚੱਕ ਕਲਾਲ, ਸੰਤ ਗੁਰਮੁੱਖ ਦਾਸ, ਸੰਤ ਗੁਰਦੇਵ ਦਾਸ, ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਸੁਏਮ ਦਾਸ ਰੁੜਕੀ, ਸੰਤ ਧਰਮਿੰਦਰ ਦਾਸ, ਸੰਤ ਬਾਬਾ ਅਸ਼ੋਕ ਦਾਸ, ਸੰਤ ਬਾਬਾ ਪ੍ਰੀਤਮ ਦਾਸ ਤੇ ਹੋਰਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਇਸ ਸ਼ੋਭਾ ਯਾਤਰਾ ਵਿੱਚ ਪਹੁੰਚਣ। ਇਸ ਯਾਤਰਾ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤੇਗਾ।