1 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇ ਸੰਵਾਦ ਪ੍ਰੋਗਰਾਮ ਵਿੱਚ ਕਰੋੜਾਂ ਵਿਦਿਆਰਥੀ ਅਤੇ ਅਧਿਆਪਕ ਵਰਚੂਅਲ ਤੌਰ ਤੇ ਲੈਣਗੇ ਹਿੱਸਾ  

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਪ੍ਰਧਾਨ ਮੰਤਰੀ ਦੇ ਸੰਵਾਦ ਪ੍ਰੋਗਰਾਮ “ਪ੍ਰੀਖਿਆ ਤੇ ਚਰਚਾ” ਦਾ ਪੰਜਵਾਂ ਭਾਗ 1 ਅਪ੍ਰੈਲ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਵਿਦਿਆਲਿਆ ਲੌਂਗੋਵਾਲ ਦੇ ਪ੍ਰਿੰਸੀਪਲ ਸ੍ਰੀ ਸੰਜਯ ਨੇ  ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 1ਅਪ੍ਰੈਲ ਨੂੰ ਪ੍ਰੀਖਿਆ ‘ਤੇ ਚਰਚਾ ਦੇ ਪੰਜਵੇ ਭਾਗ ਦੌਰਾਨ ਦੁਨੀਆਂ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।  ਉਨ੍ਹਾਂ ਕਿਹਾ ਕਿ ਪ੍ਰੀਖਿਆ ਤੇ ਚਰਚਾ ਇੱਕ ਬਹੁ- ਸਿੱਖਿਅਤ ਸਾਲਾਨਾ ਕਾਰਜ ਹੈ ਜਿਸ ਰਾਹੀਂ ਪ੍ਰਧਾਨ ਮੰਤਰੀ ਆਪਣੀ ਅਨੋਖੀ ਅਤੇ ਆਕਰਸ਼ਕ ਸ਼ੈਲੀ ਰਾਹੀਂ ਪ੍ਰੀਖਿਆ ਨੂੰ ਤਣਾਓ ਮੁਕਤ ਕਰਨ  ਅਤੇ ਸੰਬੰਧਿਤ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ।ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਚੋਣਵੇਂ ਵਿਦਿਆਰਥੀ ਰਾਜਪਾਲਾਂ ਦੀ ਮੌਜੂਦਗੀ ਵਿਚ  ਇਸ ਪ੍ਰੋਗਰਾਮ ਨੂੰ ਦੇਖਣ ਲਈ ਰਾਜ ਭਵਨਾਂ ਵਿੱਚ ਜਾਣਗੇ ।ਇਸ ਦੇ ਨਾਲ ਹੀ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਸ਼ ਭਰ ਦੀਆਂ ਰਾਜ ਸਰਕਾਰਾਂ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਪ੍ਰੋਗਰਾਮ ਵਿਚ  ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੀਆਂ। ਕੇਂਦਰੀ ਸਿੱਖਿਆ ਮੰਤਰੀ ਅਨੁਸਾਰ ਇਹ ਚਰਚਾ ਯੁਵਾ ਪੀੜ੍ਹੀ ਲਈ ਤਣਾਅ ਮੁਕਤ ਮਾਹੌਲ ਬਨਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਵੱਡਾ ਅੰਦੋਲਨ “ਐਗਜ਼ਾਮ ਵਾਰੀਅਰਜ਼” ਦਾ ਇਕ ਹਿੱਸਾ ਹੈ।  ਇਸ ਦੌਰਾਨ ਰਚਨਾਤਮਕ ਲੇਖਣ ਪ੍ਰਤੀਯੋਗਤਾ ਦੇ ਲਈ ਇਸ ਸਾਲ 15 ਲੱਖ ਤੋਂ ਵੀ ਵੱਧ ਪ੍ਰਤੀਯੋਗੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।  ਜੋ ਵਰਚੁਅਲ ਤੌਰ ਤੇ ਇਸ ਵਿੱਚ ਸ਼ਾਮਲ ਹੋਣਗੇ ।ਮਾਈ ਗਾਂਵ ਪਲੇਟਫਾਰਮ ਜ਼ਰੀਏ ਪ੍ਰਤੀਯੋਗਤਾਵਾਂ ਰਾਹੀਂ ਚੁਣੇ ਗਏ ਪ੍ਰਤੀਯੋਗੀਆਂ ਨੂੰ ਪ੍ਰਸੰਸਾ ਪੱਤਰ ਅਤੇ ਪ੍ਰਧਾਨ ਮੰਤਰੀ ਦੁਆਰਾ ਲਿਖਤ “ਅਗਜਾਮ ਵਾਰੀਅਰਜ਼”  ਇਕ ਵਿਸ਼ੇਸ਼ ਪ੍ਰੀਖਿਆ ਤੇ ਚਰਚਾ ਕਿੱਟ ਪ੍ਰਦਾਨ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਟੀਵੀ ਚੈਨਲਾਂ ਅਤੇ ਯੂ ਟਯੂਬ ਆਦਿ ਦੇ ਜ਼ਰੀਏ  ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ।

About Post Author

Share and Enjoy !

Shares

Leave a Reply

Your email address will not be published.