ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਡਾ. ਓਬਰਾਏ ਦੀ ਨੂਰਪੁਰਬੇਦੀ ਲੈਬਾਰਟਰੀ 

Share and Enjoy !

Shares

(ਪਰਮਜੀਤ ਅਬਿਆਣਾ) ਨੂਰਪੁਰਬੇਦੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਪਿਛਲੇ ਸਮੇਂ ਬਲਾਕ ਨੂਰਪੁਰਬੇਦੀ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਤੇ ਲੋਕਾਂ ਦੀ ਸਹੂਲਤ ਲਈ ਇਕ ਲੈਬਾਰਟਰੀ ਖੋਲੀ ਗਈ ਸੀ।ਜੋ ਕਿ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਮਨਜੀਤ ਸਿੰਘ ਅਬਿਆਣਾ ਨੇ ਦੱਸਿਆ ਕਿ ਡਾ ਐੱਸਪੀ ਸਿੰਘ ਓਬਰਾਏ ਇਕ ਅਜਿਹੇ ਇਨਸਾਨ ਹਨ ਜੋ ਕਿ ਹਰ ਲੋੜਵੰਦ ਵਿਅਕਤੀ ਦੀ ਮੱਦਦ ਲਈ ਮੂਹਰੇ ਆ ਕੇ ਖੜਦੇ ਹਨ। ਅੱਜ ਦੇ ਮਹਿੰਗਾਈ ਦੇ ਯੁੱਗ ਨੂੰ ਦੇਖਦਿਆਂ ਹੋਇਆਂ ਸਾਡੀ ਇਸ ਮੰਗ ਨੂੰ ਵੀ ਓਬਰਾਏ ਨੇ ਪੂਰਾ ਕੀਤਾ। ਉਨਾਂ ਦੱਸਿਆ ਕਿ ਡਾ ਓਬਰਾਏ ਵੱਲੋਂ ਪੰਜਾਬ ਨਹੀਂ ਬਲਕਿ ਹੋਰ ਸਟੇਟਾਂ ਵਿੱਚ ਵੀ ਅਜਿਹੀਆਂ ਲੈਬਾਰਟਰੀਆਂ ਖੋਲੀਆਂ ਗਈਆਂ ਹਨ ਜੋ ਕਿ ਗ਼ਰੀਬ, ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।ਉਨਾਂ ਵਿੱਚ ਨੂਰਪੁਰਬੇਦੀ ਪੀਰ ਬਾਬਾ ਜਿੰਦਾ ਸ਼ਹੀਦ ਸਥਾਨ ਤੇ ਚੱਲ ਰਹੇ ਲੈਬਾਰਟਰੀ ਵੀ ਇਕ ਹੈ।ਜਿਸ ਦਾ ਰੋਜ਼ ਸੈਂਕੜੇ ਲੋਕ ਬਹੁਤ ਹੀ ਘੱਟ ਗਿਣਤੀ ਵਿੱਚ ਟੈਸਟ ਕਰਵਾਉਣ ਦਾ ਫ਼ਾਇਦਾ ਲੈ ਰਹੇ ਹਨ। ਗੱਲਬਾਤ ਕਰਦਿਆਂ ਇਸ ਲੈਬ ਵਿੱਚ ਕੰਮ ਕਰ ਰਹੀਆਂ ਨੀਤੂ ਸ਼ਰਮਾ ਤੇ ਨਵਦੀਪ ਕੌਰ ਨੇ ਦੱਸਿਆ ਕਿ ਇਸ ਲੈਬਾਰਟਰੀ ਵਿਚ ਬਾਹਰ ਦੀਆਂ ਲੈਬਾਰਟਰੀਆਂ ਨਾਲੋਂ ਕਿਤੇ ਜਿਆਦਾ ਘੱਟ ਰੇਟ ਤੇ ਟੈਸਟ ਕਰਵਾਉਣ ਦਾ ਫ਼ਾਇਦਾ ਇਲਾਕਾ ਨੂਰਪੁਰਬੇਦੀ ਦੇ ਲੋਕ ਲੈ ਰਹੇ ਹਨ। ਮਨਜੀਤ ਸਿੰਘ ਅਬਿਆਣਾ ਨੇ ਦੱਸਿਆ ਕਿ ਡਾ ਐੱਸਪੀ ਸਿੰਘ ਓਬਰਾਏ ਤੇ ਜ਼ਿਲਾ ਪ੍ਰਧਾਨ ਜੇ ਕੇ ਜੱਗੀ ਦੇ ਸਹਿਯੋਗ ਸਦਕਾ ਜ਼ਿਲਾ ਰੂਪਨਗਰ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆ ਰਿਹਾ ਹੈ।

About Post Author

Share and Enjoy !

Shares

Leave a Reply

Your email address will not be published.