1
ਫਗਵਾੜਾ (ਸ਼ਿਵ ਕੋੜਾ) : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਮਲਟੀਪਲ ਕੌਂਸਲ ਚੇਅਰਮੈਨ ਅਲਾਇੰਸ ਇੰਟਰਨੈਸ਼ਨਲ ਦੇ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਚਿੱਟੇ ਮੋਤੀਏ ਨਾਲ ਪੀੜ੍ਹਤ ਸ਼ਹਿਰ ਦੇ ਇਕ ਲੋੜਵੰਦ ਵਿਅਕਤੀ ਦੀ ਅੱਖ ਦਾ ਆਪ੍ਰੇਸ਼ਨ ਡਾ. ਤੁਸ਼ਾਰ ਅੱਖਾਂ ਦਾ ਹਸਪਤਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਸੀਵਰੇਜ ਬੋਰਡ ਦੇ ਐਸ.ਡੀ.ਓ. ਪ੍ਰਦੀਪ ਚੱਟਾਨੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਰਬ ਨੌਜਵਾਨ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਇਬਾਦਤ ਦੇ ਸਮਾਨ ਹੈ। ਸਰਬ ਨੌਜਵਾਨ ਸਭਾ ਜਿਸ ਤਨਦੇਹੀ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਉਸਦੀ ਚਰਚਾ ਦੇਸ਼ ਹੀ ਨਹੀਂ ਬਲਕਿ ਹੁਣ ਤਾਂ ਦੁਨੀਆ ਭਰ ਵਿਚ ਹੁੰਦੀ ਹੈ ਜੋ ਫਗਵਾੜਾ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਅੱਖ ਵਿਚ ਚਿੱਟਾ ਮੋਤੀਆ ਹੋਣ ਦੀ ਵਜਾ ਨਾਲ ਉਸ ਦੀ ਨਜ਼ਰ ਕਾਫ਼ੀ ਕਮਜ਼ੋਰ ਸੀ। ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਸਭਾ ਨਾਲ ਸੰਪਰਕ ਕੀਤਾ ਗਿਆ, ਜਿਸ ਤੇ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅੱਗਰਵਾਲ ਨੇ ਸਫਲ ਆਪਰੇਸ਼ਨ ਕਰਦੇ ਹੋਏ ਫੋਲਡੇਬਲ ਲੈਂਸ ਪਾਇਆ ਹੈ। ਉਹਨਾਂ ਦੱਸਿਆ ਕਿ ਸਰਬ ਨੌਜਵਾਨ ਸਭਾ ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਇਲਾਵਾ ਇਲਾਜ ਲਈ ਆਰਥਕ ਸਹਾਇਤਾ ਵੀ ਦਿੰਦੀ ਹੈ ਅਤੇ ਮੁਫ਼ਤ ਦਵਾਈਆਂ ਦੀ ਵੰਡ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਸੁਲਭਾ ਸਿੰਗਲਾ, ਡਾ: ਵਿਜੇ ਕੁਮਾਰ, ਡਾ: ਕੁਲਦੀਪ ਸਿੰਘ, ਰਵਿੰਦਰ ਸਿੰਘ ਰਾਏ, ਜਗਜੀਤ ਸੇਠ, ਉਂਕਾਰ ਜਗਦੇਵ, ਨਰਿੰਦਰ ਸੈਣੀ ਅਸ਼ੋਕ ਮੈਕ, ਲੈਕਚਰਾਰ ਹਰਜਿੰਦਰ ਗੋਗਨਾ, ਗੁਰਦੀਪ ਸਿੰਘ ਤੁੱਲੀ, ਹਰਵਿੰਦਰ ਸਿੰਘ, ਅਸ਼ੋਕ ਸ਼ਰਮਾ, ਅਨੂਪ ਦੁੱਗਲ ਆਦਿ ਹਾਜ਼ਰ ਸਨ।

About Post Author