ਆਮ-ਆਦਮੀ ਪਾਰਟੀ ਇਕਾਈ ਭੰਮੀਪੁਰਾ ਕਲਾਂ ਦੀ ਮੀਟਿੰਗ ਹੋਈ

Share and Enjoy !

Shares

(ਕੌਸ਼ਲ ਮੱਲਾ) ਹਠੂਰ। ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਵਰਕਰਾ ਅਤੇ ਆਹੁਦੇਦਾਰਾ ਦੀ ਮੀਟਿੰਗ ਵੀਰਵਾਰ ਨੂੰ ਪਿੰਡ ਭੰਮੀਪੁਰਾ ਕਲਾਂ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਜੋ ਪਿੰਡ ਵਾਸੀਆ ਨੂੰ ਸਮੱਸਿਆਵਾ ਆ ਰਹੀਆ ਹਨ। ਉਨਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਲਿਖਤੀ ਰੂਪ ਵਿਚ ਭੰਮੀਪੁਰਾ ਇਕਾਈ ਦੇ ਆਗੂਆ ਨੂੰ ਦਿੱਤਾ ਜਾਵੇ ਤਾਂ ਜੋ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿਚ ਲਿਆ ਕੇ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ। ਇਸ ਮੌਕੇ ਪਿੰਡ ਭੰਮੀਪੁਰਾ ਕਲਾਂ ਵਿਚ ਵਿਕ ਰਿਹਾ ਚਿੱਟਾ ਬੰਦ ਕਰਵਾਉਣਾ ਲਈ,ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਨਾ,ਸਕੂਲ ਨੂੰ ਅੱਪਗ੍ਰੇਡ ਕਰਵਾਉਣਾ, ਛੱਪੜਾ ਦੀ ਸਫਾਈ ਕਰਵਾਉਣੀ ਅਤੇ ਪਿੰਡ ਦੀ ਸੁੰਦਰਤਾ ਲਈ ਛਾਦਾਰ ਅਤੇ ਫਲਦਾਰ ਬੂਟੇ ਲਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਉਨਾ ਦੱਸਿਆ ਕਿ ਇਹ ਮਤੇ ਦੀਆ ਕਾਪੀਆ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ, ਐਸ ਡੀ ਐਮ ਜਗਰਾਓਂ, ਡਿਪਟੀ ਕਮਿਸਨਰ ਲੁਧਿਆਣਾ ਅਤੇ ਐਸ ਐਸ ਪੀ ਜਗਰਾਓਂ ਨੂੰ ਇਕਾਈ ਭੰਮੀਪੁਰਾ ਕਲਾਂ ਖੁਦ ਜਾ ਕੇ ਦੇਵੇਗੀ ।ਇਸ ਮੌਕੇ ਉਨਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਥ ਦੇਣ। ਇਸ ਮੌਕੇ ਉਨਾ ਨਾਲ ਦਵਿੰਦਰ ਸਿੰਘ,ਮੋਹਣ ਸਿੰਘ,ਰਘਵੀਰ ਸਿੰਘ, ਮਾ:ਮਨਦੀਪ ਸਿੰਘ,ਕਰਮਜੀਤ ਸਿੰਘ, ਸ਼ਮਸੇਰ ਸਿੰਘ,ਬਲਦੇਵ ਸਿੰਘ, ਮੰਦਰ ਸਿੰਘ, ਕੁਲਦੀਪ ਸਿੰਘ, ਰਾਣਾ ਸਿੰਘ, ਨਿਰਮਲ ਸਿੰਘ, ਸੁਖਮੰਦਰ ਸਿੰਘ, ਲਖਵੀਰ ਸਿੰਘ, ਕਾਲਾ ਸਿੰਘ, ਬਖਸੀਸ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.