ਅੰਤਰਰਾਸ਼ਟਰੀ ਪਹਿਲਵਾਨ ਗੋਲੂ ਚੀਮਾ ਨੇ ਜਨਮ ਦਿਨ ਮੌਕੇ ਲਗਾਏ 700 ਪੁਰਾਤਨ ਰੁੱਖ

Share and Enjoy !

Shares

(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਸੰਤ ਅਤਰ ਸਿੰਘ ਕੁਸ਼ਤੀ ਅਖਾੜਾ ਚੀਮਾ ਮੰਡੀ ਦੇ ਸੰਸਥਾਪਕ ਤੇ ਅੰਤਰਰਾਸ਼ਟਰੀ ਪਹਿਲਵਾਨ ਜਗਤਾਰ ਸਿੰਘ ਗੋਲੂ ਵੱਲੋਂ ਆਪਣੇ ਜਨਮ ਦਿਨ ਮੌਕੇ ਤਕਰੀਬਨ ਤਿੰਨ ਕਨਾਲ ਖੇਤ ਵਿੱਚ ਵੱਖ-ਵੱਖ ਤਰਾਂ ਦੇ ਪੁਰਾਤਨ ਰੁੱਖ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ।ਲਗਾਏ ਗਏ।ਗੱਲਬਾਤ ਕਰਦਿਆਂ ਜਗਤਾਰ ਸਿੰਘ ਗੋਲੂ ਨੇ ਦੱਸਿਆ ਕਿ ਜੇਕਰ ਅਸੀਂ ਅਜਿਹੇ ਖਾਸ ਮੌਕਿਆਂ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨਾਂ ਦੀ ਸਾਂਭ ਸੰਭਾਲ ਵੱਲ ਨੂੰ ਤਰਜੀਹ ਦੇਵਾਂਗੇ ਤਾਂ ਹੀ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇਗਾ।ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਤਕਰੀਬਨ ਤਿੰਨ ਕਨਾਲ ਜ਼ਮੀਨ ਵਿਚ ਉਹ ਅਗਲੇ ਦਿਨਾਂ ਵਿੱਚ ਹੋਰ ਰੁੱਖ ਲਗਾਉਣ ਦੀ ਤਿਆਰੀ ਕਰ ਰਹੇ ਹਨ।ਉਨਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਸ਼ੁੱਧ ਹਵਾ ਦੀ ਉਮੀਦ ਕਰਦੇ ਹਾਂ ਤਾਂ ਸਾਨੂੰ ਵੱਧ ਤੋਂ ਵੱਧ ਪੁਰਾਤਨ ਰੁੱਖ ਲਗਾਉਣ ਵੱਲ ਖ਼ਾਸ ਤਵੱਜੋਂ ਦੇਣੀ ਪਵੇਗੀ।ਉਨਾਂ ਦੱਸਿਆ ਕਿ ਉਨਾਂ ਵੱਲੋਂ ਨਿੰਮ,ਟਾਹਲੀ,ਪਿੱਪਲ, ਬੋਹੜ,ਸਰੀੰਹ,ਵਣ,ਅੰਜੀਰ,ਮਹਿੰਦੀ, ਸੰਭਾਲੂ, ਤੂਤ, ਬੇਰੀ, ਸਾਗਵਾਨ, ਜੰਗਲ ਜਲੇਬੀ, ਪਿਲਕਣ,ਜੰਡ, ਰੇਰੂ, ਰਹੂੜਾ, ਫਰਮਾਂਹ, ਢੱਕੀ,ਨਸੂੜਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵਰਾਇਟੀਆਂ ਦੇ ਪੁਰਾਤਨ ਰੁੱਖ ਲਗਾਏ ਗਏ ਹਨ।ਪਹਿਲਵਾਨ ਗੋਲੂ ਨੇ ਦੱਸਿਆ ਕਿ ਉਨਾਂ ਦੇ ਇਸ ਕਾਰਜ ਤੋਂ ਖੁਸ਼ ਹੋ ਕੇ ਵਾਤਾਵਰਣ ਪ੍ਰੇਮੀ ਕਾਸਮ ਖਾਨ ਮਲੇਰਕੋਟਲਾ,ਬਲਜੀਤ ਸਿੰਘ ਪੱਖੋਵਾਲ ਜਨਰਲ ਸਕੱਤਰ ਮਨੁੱਖੀ ਅਧਿਕਾਰ ਮੰਚ ਪੰਜਾਬ ,ਸਿਮਰਜੀਤ ਸਿੰਘ ਸੇਹਕੇ ਵੱਲੋਂ ਵਿਸੇਸ ਤੌਰ ‘ਤੇ ਚੀਮਾ ਮੰਡੀ ਵਿਖੇ ਪਹੁੰਚ ਕੇ ਵਾਤਾਵਰਣ ਨੂੰ ਬਚਾਉਣ ਦੇ ਪੱਖ ਵਿਚ ਕੀਤੇ ਗਏ ਇਸ ਨੇਕ ਕਾਰਜ ਬਦਲੇ ਸਨਮਾਨ ਵੀ ਕੀਤਾ। ਕਸਬੇ ਦੀਆਂ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਗੋਲੂ ਪਹਿਲਵਾਨ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ।ਇਸ ਮੌਕੇ ਬੱਬੂ ਸੰਧੂ ਚੀਮਾ,ਜੱਗੀ,ਬਾਲੀ,ਗੋਰਾ ਭਲਵਾਨ,ਗੁਰਭਜਨ ਸਿੰਘ ਏਐਸਆਈ,ਅਵਤਾਰ ਪਹਿਲਵਾਨ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.