
– ਦੋਸ਼ੀ ਖ਼ਿਲਾਫ਼ ਦਰਜ ਕਰਾਵਾਂਗੇ ਐੱਫ.ਆਈ.ਆਰ. : ਚੇਅਰਮੈਨ ਧਰਮਵੀਰ ਧੰਮੀ
(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ। ਅੱਜ ਜੀ-2 ਅਸਟੇਟ ਮਾਛੀਵਾੜਾ ਵਿਖੇ ਅਨੁਸੂਚਿਤ ਜਾਤੀ ਸੈਲ ਚੇਅਰਮੈਨ ਧਰਮਵੀਰ ਧੰਮੀ ਅਤੇ ਭਾਵਧਾਸ ਆਗੂ ਰੋਸਨ ਲਾਲ ਹੰਸ, ਸਫਾਈ ਸੇਵਕ ਆਗੂ ਧਰਮਵੀਰ ਪੰਮੇ ਵੱਲੋਂ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਅਮਰੀਕ ਸਿੰਘ ਬਾਜਵਾ ਵੱਲੋਂ ਐਸ.ਸੀ. ਭਾਈਚਾਰੇ ਅਤੇ ਬਾਲਮੀਕ ਸਮਾਜ ਦੇ ਖਿਲਾਫ ਵਰਤੀ ਗਈ ਸਬਦਾਵਲੀ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਹ ਘਟੀਆ ਮਾਨਸਿਕਤਾ ਅਤੇ ਸੌੜੀ ਸੋਚ ਵਾਲੇ ਲੋਕ ਹਨ ਜੋ ਅੱਜ ਦੇ ਯੁੱਗ ਵਿੱਚ ਵੀ ਜਾਤਾਂ ਪਾਤਾਂ ਦੇ ਪ੍ਰਤੀ ਮਾੜੀ ਸੋਚ ਰੱਖਦੇ ਹਨ ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬਹੁਤ ਜਲਦੀ ਉਚ ਅਧਿਕਾਰੀਆਂ ਨੂੰ ਮਿਲ ਕੇ ਥਾਣਾ ਮਾਛੀਵਾੜਾ ਸਾਹਿਬ ਵਿੱਚ ਐਫ. ਆਈ.ਆਰ. ਦਰਜ ਕਰਵਾਈ ਜਾਵੇਗੀ।ਉਨਾਂ ਕਿਹਾ ਕਿ ਰਹੀ ਸੋਚ ਵਾਲੇ ਲੋਕ ਸਮਾਜ ਵਿੱਚ ਇਕ ਤਰਾਂ ਦਾ ਕਲੰਕ ਹਨ,ਜੋ ਮਾਹੌਲ ਖਰਾਬ ਕਰਨ ਲਈ ਅਜਿਹੀਆਂ ਘਟੀਆ ਹਰਕਤਾਂ ਕਰਨੋਂ ਬਾਜ਼ ਨਹੀਂ ਆਉਂਦੇ । ਇਸ ਸਮੇਂ ਐਸ. ਸੀ. ਸੈਲਪੰਜਾਬ ਦੇ ਸਲਾਹਕਾਰ ਪਰਮਜੀਤ ਸਿੰਘ ਨੀਲੋਂ, ਵਾਇਸ ਚੇਅਰਮੈਨ ਰਾਕੇਸ ਕੁਮਾਰ ਛਿੰਦੂ, ਲਾਲ ਚੰਦ ਪ੍ਰਧਾਨ ਭਾਵਧਾਸ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਐਸ. ਸੀ.ਸੈਲ ਮਹਿਲਾ ਵਿੰਗ ਪੰਜਾਬ ਪ੍ਰਧਾਨ ਕੁਲਵੰਤ ਕੌਰ ਨੀਲੋਂ, ਜਿਲਾ ਪ੍ਰਧਾਨ ਰਣਜੀਤ ਕੌਰ, ਪ੍ਰਧਾਨ ਅਵਤਾਰ ਸਿੰਘ ਤਾਰੀ, ਸਰਬਜੀਤ ਸਿੰਘ ਬਿੱਟੂ,ਕੇਵਲ ਕਿ੍ਰਸਨ,ਭਵਨਪਰੀਤ ਸਿੰਘ ਆਦਿ ਹਾਜਰ ਸਨ।