
ਸੰਗਰੂਰ (ਜਗਸੀਰ ਲੌਂਗੋਵਾਲ) : ਸਥਾਨਕ ਅਫ਼ਸਰ ਕਲੋਨੀ ਪਾਰਕ ਕਮੇਟੀ ਵਲੋਂ ਕਲੋਨੀ ਦੇ ਪਾਰਕ ਵਿੱਚ ਬੱਚਿਆਂ ਦਾ ਸੱਤਵਾਂ ਖੇਡ ਮੁਕਾਬਲਾ ਕਰਵਾਇਆ ਗਿਆ।ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਤੇ ਕਮੇਟੀ ਮੈਂਬਰ ਕਰਿਸ਼ਨ ਸਿੰਘ
ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਛੋਟੇ ਛੋਟੇ ਮੌਕਿਆਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ,ਮਾਨਸਿਕ ਖੁਸ਼ੀ ਦੇਣਾ, ਸਰੀਰਕ ਕਸਰਤ ,ਸਾਰਥਿਕ ਮਨੋਰੰਜਨ ਕਰਨ ਤੇ ਬੱਚਿਆਂ ਨੂੰ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਈਲ ਗੇਮਾਂ ਦੇ ਜਾਲ ਵਿੱਚੋਂ ਕੱਢਣਾ ਤੇ ਆਮ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ| ਅੱਜ ਜੀ .ਕੇ .ਦੇ ਪ੍ਰਾਇਮਰੀ ਪੱਧਰ ਦੇ ਮੁਕਾਬਲੇ ਵਿੱਚ ਅਨੱਨਿਆਂ ਤੇ ਧਰੁਵਿਨ ਦੋਵੇਂ ਬੱਚੇ ਪਹਿਲੇ ਸਥਾਨ ਤੇ ਰਹੇ ਤੇ ਹਾਈ ਪੱਧਰੀ ਮੁਕਾਬਲੇ ਵਿੱਚ ਕਸ਼ਿਸ਼ ਨੇ ਪਹਿਲਾ ਤੇ ਵੰਸ਼ਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ| ਕਰਵਾਈਆਂ ਖੇਡਾਂ ਵਿੱਚ ਬੱਚਿਆਂ ਦੇ ਸਥਾਨ ਇਸ ਤਰ੍ਹਾਂ ਰਹੇ, ‘ਗੇਂਦਾਂ ਇਕੱਠੀਆਂ ਕਰਨ ਤੇ ਰੁਮਾਲ ਚੁੱਕ ਲੜਕਿਆਂ ਦੀ ‘ਖੇਡ ਵਿੱਚ ਗਗਨ ,ਲਕਸ਼ ਖੁਸ਼ਲ , ਈਸ਼ਾਨ, ਧਰੁਵਿਨ ,ਪੁਸ਼ਰਾਜ,ਜੀਵੰਸ਼,ਮਾਨਵਿਕ ਤੇ ਗੁਰਮਾਨ ਦੀ ਟੀਮ ਜੇਤੂ ਰਹੀ। ਲੜਕੀਆਂ ਦੀਆਂ ਉਕਤ ਖੇਡਾਂ ਵਿੱਚ ਮੀਨਾਕਸ਼ੀ, ਤਨਵੀ ਅਨੱਨਿਆਂ, ਹਿਮਾਨੀ,ਰਾਧਿਕਾ ,ਰਮਨੀਕ ,ਵੰਸ਼ਿਕਾ, ਯੋਗਤਾ ਦੀ ਟੀਮ ਜੇਤੂ ਰਹੀ,ਪੈੱਨ ਚੱਕਣ ਖੇਡ ਵਿੱਚ ਲੜਕਿਆਂ ਵਿੱਚੋਂ ਗਗਨ ਨੇ ਪਹਿਲਾ ਤੇ ਰੂਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਲੜਕੀਆਂ ਵਿਚੋਂ ਗੀਤਾਂਜਲੀ ਨੇ ਪਹਿਲਾ ਤੇ ਅਰਚਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੇਡਾਂ ਦੀ ਸਮਾਪਤੀ ਤੋਂ ਬਾਅਦ ਅਜ ਦੇ ਖੇਡ ਸਮਾਗਮ ਦੇ ਮੁਖ ਮਹਿਮਾਨ ਪ੍ਰੋਫੈਸਰ, ਰਮਨ ਕੁਮਾਰ ਸਿੱਕਾ ,ਵਿਸ਼ੇਸ਼ ਮਹਿਮਾਨ ਰੀਟਾਇਰਡ ਅਸਿਸਟੈਂਟ ਡਾਇਰੈਕਟਰ ਐਸ ਸੀ ਈ ਆਰ ਟੀ ਕੋਮਲ ਚੋਪੜਾ ਨੇ ਆਪਣੇ ਸੰਬੋਧਨ ਵਿੱਚ ਖੇਡਾਂ ਦੀ ਮਹੱਤਤਾ ਦੱਸਦਿਆਂ ਇਨਾਂ ਵਿੱਚ ਲਗਾਤਾਰਤਾ ਰੱਖਣ ਦਾ ਸੁਨੇਹਾ ਦਿੱਤਾ ।ਉਨਾਂ ਕਿਹਾ ਖੇਡਾਂ ਦੇ ਨਾਲ ਸਰੀਰ ਤੇ ਮਨ ਤੰਦਰੁਸਤ ਰਹਿੰਦੇ ਹਨ,ਇਸ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਵਿਚਾਰਾਂ ਦੀ ਸਾਂਝ , ਸਹਿਯੋਗ ਤੇ ਸ਼ਹਿਣਸ਼ੀਲਤਾ ਵਧਦੀ ਹੈ।ਉਨਾਂ ਪਾਰਕ ਕਮੇਟੀ ਨੂੰ ਬੱਚਿਆਂ ਨੂੰ ਆਮ ਗਿਆਨ ਦੀ ਜਾਣਕਾਰੀ ਦੇਣ ਦਾ ਵੀ ਸੁਝਾਅ ਦਿੱਤਾ। ਸਾਰੇ ਜੇਤੂ ਵਿਦਿਆਰਥੀਆਂ ਨੂੰ ਅੱਜ ਦੇ ਮੁਖ ਮਹਿਮਾਨ ਪਰੋਫੈਸਰ ਰਮਨ ਕੁਮਾਰ ਸਿੱਕਾ , ਕੋਮਲ ਚੋਪੜਾ ,ਸਰਪੰਚ ਸੁਰਿੰਦਰ ਸਿੰਘ ਭਿੰਡਰ,ਮੱਖ ਪ੍ਬੰਧਕ ਮਾਸਟਰ ਪਰਮ ਵੇਦ,ਖੇਡਾਂ ਦੇ ਸੰਚਾਲਕ ਮੈਡਮ ਅਮਰਿਤਪਾਲ ਕੌਰ ਚਹਿਲ , ਅਮਨਦੀਪ ਕੌਰ ,ਰੀਤੂ, ਵਨੀਤਾ ਜੈਨ, ਸਰਦਾਰ ਕੁਲਵੰਤ ਸਿੰਘ ,ਲੈਕਚਰਾਰ ਕਰਿਸ਼ਨ ਸਿੰਘ, ਮਾਸਟਰ ਸੁਖਵੀਰ ਸਿੰਘ,ਲੈਕਚਰਾਰ ਗੁਲਜ਼ਾਰ ਸਿੰਘ ਤੇ ਹਾਜਰ ਕਮੇਟੀ ਮੈਬਰਾਂ ਨੇ ਸਮੂਹਕ ਰੂਪ ਵਿੱਚ ਪੜਨ ਸਮੱਗਰੀ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਬੱਚੀ ਯਸ਼ਿਕਾ ਨੂੰ ਸਭ ਤੋਂ ਵੱਧ ਆਗਿਆਕਾਰੀ ਬੱਚੇ ਦੇ ਤੌਰ ਚੁਣਿਆ ਗਿਆ ਤੇ ਇਸ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਖੇਡਾਂ ਵਿੱਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਦੀ ਵੀ ਹੌਂਸਲਾ ਅਫਜਾਈ ਕੀਤੀ ਗਈ।ਰਮਨ ਕੁਮਾਰ ਸਿੱਕਾ ਨੇ ਪਾਰਕ ਲਈ ਆਰਥਿਕ ਸਹਾਇਤਾ ਵੀ ਦਿੱਤੀ।ਮਾਸਟਰ ਪਰਮ ਵੇਦ ਨੇ ਦੱਸਿਆ ਕਿ ਅਮ੍ਰਿਤਪਾਲ ਕੌਰ ਚਹਿਲ,ਅਮਨਦੀਪ ਕੌਰ ,ਕੁਲਵੰਤਸਿੰਘ, ਕਰਿਸ਼ਨ ਸਿੰਘ ,ਸੁਖਵੀਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਖਿਡਾਉਣ ਵਿੱਚ, ਰੀਤੂ ਤੇ ਵਨੀਤਾ ਜੈਨ ਅਧਿਅਪਕਾਵਾਂ ਨੇ ਜੀ ਕੇ ਟੈਸਟ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਖੇਡਾਂ ਨੇ ਖੁਸ਼ਗਵਾਰ ਮਹੌਲ ਸਿਰਜ ਕੇ ਰੱਖਿਆ ਤੇ ਸਾਰੇ ਹਸਦੇ ਹਸਦੇ ਘਰਾਂ ਨੂੰ ਪਰਤੇ ।