ਡਾਕੂਮੈਂਟਰੀ ਫ਼ਿਲਮ “ਓੜਕ ਸੱਚ ਰਹੀ” ਦੀ ਸ਼ੂਟਿੰਗ ਹੋਈ ਮੁਕੰਮਲ

Share and Enjoy !

Shares
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਇਤਿਹਾਸ ਨੂੰ ਰੂਪਮਾਨ ਕਰਦੀ ਫ਼ਿਲਮ ਜਲਦੀ ਹੋਵੇਗੀ ਰਿਲੀਜ਼
ਹੁਸ਼ਿਆਰਪੁਰ ( ਤਰਸੇਮ ਦੀਵਾਨਾ) : ਸ਼੍ਰੋਮਣੀ ਅਕਾਲੀ ਦਲ ਦੇ ਸੌ ਸਾਲਾ ਇਤਿਹਾਸ ਨੂੰ ਰੂਪਮਾਨ ਕਰਦੀ ਡਾਕੂਮੈਂਟਰੀ ਫਿਲਮ “ਓੜਕ ਸੱਚ ਰਹੀ” ਮੁਕੰਮਲ ਹੋ ਚੁੱਕੀ ਹੈ ਤੇ ਜਲਦੀ ਹੀ ਰਿਲੀਜ਼ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਡਾਇਰੈਕਟਰ ਕੁਲਦੀਪ ਪਰਮਾਰ ਨੇ ਮਾਲਟਾ ਬੋਟ ਕਮਿਸ਼ਨ ਦੇ ਚੇਅਰਮੈਨ ਅਤੇ ਬਜ਼ੁਰਗ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਦੀ ਹਾਜ਼ਰੀ ਵਿਚ ਦੱਸਿਆ ਕਿ ਇਸ ਡਾਕੂਮੈਂਟਰੀ ਫਿਲਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸੌ ਸਾਲਾਂ ਦੇ ਇਤਿਹਾਸ ਨੂੰ ਉਭਾਰਿਆ ਗਿਆ ਹੈ ਜਿਸ ਵਿਚ 1920 ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸਿੰਘ ਸਭਾ ਲਹਿਰ ਤੇ ਪਿੱਛੋਂ ਲਗਾਏ ਗਏ ਮੋਰਚਿਆਂ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਜੈਤੋ ਦੇ ਮੋਰਚੇ ਦੇ ਦ੍ਰਿਸ਼ ਵੀ ਫਿਲਮਾਏ ਗਏ ਹਨ।ਇਨਾਂ ਮੋਰਚਿਆਂ ਵਿੱਚ ਉਸ ਸਮੇਂ ਦੇ ਉੱਘੇ ਅਕਾਲੀ ਆਗੂਆਂ ਜਥੇਦਾਰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਸਮੁੰਦਰੀ, ਬਾਬਾ ਖੜਕ ਸਿੰਘ ਅਤੇ ਹੋਰ ਨੇਤਾਵਾਂ ਦੇ ਸੰਘਰਸ਼ਾਂ ਕਾਰਨ ਸਫ਼ਲਤਾ ਹਾਸਲ ਹੋਈ ਸੀ।ਫਿਲਮ ਦੇ ਡਾਇਰੈਕਟਰ ਕੁਲਦੀਪ ਪਰਮਾਰ ਨੇ ਦੱਸਿਆ ਕਿ 1970 ਪਿੱਛੋਂ ਲੜੇ ਗਏ ਸੰਘਰਸ਼ਾਂ ਵਿੱਚ ਸੰਗਤਾਂ ਨੇ ਲਾਮਿਸਾਲ ਕੁਰਬਾਨੀਆਂ ਕੀਤੀਆਂ ਪਰ ਪੱਲੇ ਨਿਰਾਸ਼ਾ ਹੀ ਪਈ।ਇਸ ਫ਼ਿਲਮ ਵਿੱਚ ਭਾਰਤ ਦੇ ਚੋਣ ਕਮਿਸ਼ਨ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਵੱਲੋੰ ਫਰਜ਼ੀ ਦਸਤਾਵੇਜ਼ ਪੇਸ਼ ਕਰਕੇ ਮਾਨਤਾ ਲੈਣ ਤੋਂ ਬਾਅਦ ਲੰਮਾ ਸਮਾਂ ਮੁੱਖ ਮੰਤਰੀ, ਵਜ਼ੀਰ, ਵਿਧਾਇਕ ਆਦਿ ਬਣਾ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੀ ਗੱਲ ਵੀ ਕੀਤੀ ਗਈ ਹੈ।ਇਸੇ ਦੌਰਾਨ ਪੰਥਕ ਸੰਵਿਧਾਨ ਨੂੰ ਹੇਰਾਫੇਰੀ ਨਾਲ ਬਦਲਣ ਅਤੇ ਦੋ ਸੰਵਿਧਾਨ ਰੱਖਣ ਵਰਗੀਆਂ ਜਾਲਸਾਜ਼ੀਆਂ ਨੂੰ ਵੀ ਰੂਪਮਾਨ ਕੀਤਾ ਗਿਆ ਹੈ।ਓੜਕ ਸੱਚ ਰਹੀ ਫ਼ਿਲਮ ਦੇ ਡਾਇਰੈਕਟਰ ਕੁਲਦੀਪ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਅਕਤੂਬਰ ਮਹੀਨੇ ਵਿੱਚ ਰਿਲੀਜ਼ ਕੀਤਾ ਜਾਵੇਗਾ।

About Post Author

Share and Enjoy !

Shares

Leave a Reply

Your email address will not be published.