connect.punjab.gov.in ਤੇ ਦਰਜ ਕਰਾਓ ਸ਼ਿਕਾਇਤਾਂ

Share and Enjoy !

Shares

connect.punjab.gov.in ਤੇ ਦਰਜ ਕਰਾਓ ਸ਼ਿਕਾਇਤਾਂ

ਲੁਧਿਆਣਾ (ਰਾਜਕੁਮਾਰ ਸਾਥੀ)।  ਰਾਜ ਦੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਨਿਪਟਾਉਣ ਲਈ ਵਨ-ਸਟਾਪ ਵੈੱਬ ਪੋਰਟਲ ਵਜੋਂ ਡਿਜੀਟਲ ਪਬਲਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐਸ.) ਦੀ ਸ਼ੁਰੂਆਤ ਕੀਤੀ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਜੀ.ਆਰ.ਐੱਸ. ਨਾਲ ਹੁਣ ਕੰਮ ਚੱਲ ਰਿਹਾ ਹੈ, ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ connect.punjab.gov.in ‘ਤੇ ਲੌਗ ਇਨ ਕਰਕੇ ਜਮਾ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੁਆਰਾ ਵਿਕਸਤ ਕੀਤਾ ਇੱਕ ਸਿੰਗਲ ਟੈਕਨਾਲੋਜੀ ਇੰਟਰਫੇਸ ਪੀ.ਜੀ.ਆਰ.ਐਸ. ਹੈ ਜੋ ਕਿ ਸਿਸਟਮ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਲੈ ਕੇ ਆਵੇਗਾ। ਸ੍ਰੀ ਸਰਮਾ ਨੇ ਕਿਹਾ ਕਿ ਇਕ ਵਾਰ ਸ਼ਿਕਾਇਤ ਹੱਲ ਹੋ ਜਾਣ ਤੋਂ ਬਾਅਦ ਬਿਨੈਕਾਰ ਨੂੰ ਸਵੈ-ਚਾਲਿਤ ਫੀਡਬੈਕ ਫੋਨ ਕਾਲ ਆਵੇਗੀ, ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨ•ਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ।

About Post Author

Share and Enjoy !

Shares

Leave a Reply

Your email address will not be published.