ਪੰਜਾਬ ਫੁੱਟਬਾਲ ਲੀਗ ਦੇ ਮੈਚ ਵਿੱਚ  ਸਪੋਰਟਿੰਗ ਕਲੱਬ ਮਾਹਿਲਪੁਰ ਨੇ ਉਲੰਪੀਅਨ ਜਰਨੈਲ ਸਿੰਘ ਕਲੱਬ ਨੂੰ 4-2 ਨਾਲ ਹਰਾਇਆ 

Share and Enjoy !

Shares
ਹੁਸ਼ਿਆਰਪੁਰ /ਮਾਹਿਲਪੁਰ( ਤਰਸੇਮ ਦੀਵਾਨਾ ) – 
 ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਪੰਜਾਬ ਫੁੱਟਬਾਲ ਲੀਗ ( ਡਿਵੀਜਨ ਬੀ) ਅਧੀਨ ਅੱਜ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਏਸ਼ੀਆ ਦੀ ਫੁੱਟਬਾਲ ਟੀਮ ਦੇ ਕਪਤਾਨ ਸਵਰਗਵਾਸੀ ਜਰਨੈਲ ਸਿੰਘ ਪਨਾਮ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਮੈਚ ਦਾ ਆਯੋਜਨ ਕੀਤਾ ਗਿਆ। ਇਹ ਮੈਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਅਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਿਚਕਾਰ ਕਰਵਾਇਆ ਗਿਆ।ਇਸ ਮੈਚ ਮੌਕੇ ਅਰਜੁਨ ਐਵਾਰਡ ਜੇਤੂ ਫੁੱਟਬਾਲਰ ਗੁਰਦੇਵ ਸਿੰਘ ਗਿੱਲ, ਸਰਪ੍ਰਸਤ ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ, ਮਾਹਿਲਪੁਰ ਉਚੇਚੇ ਤੌਰ ‘ਤੇ ਪੁੱਜੇ ਅਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਉਲੰਪੀਅਨ ਜਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੈਚ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਖੇਡੀ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ ਖੇਡੀ ਖਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੂੰ 4-2 ਦੇ ਫਰਕ ਨਾਲ ਹਰਾਇਆ। ਇਸ ਜਿੱਤ ਨਾਲ ਹੀ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਪੰਜਾਬ ਫੁੱਟਬਾਲ ਲੀਗ ਦੇ ਡਿਵੀਜ਼ਨ ਏ ਵਰਗ ਵਿੱਚ ਵੀ ਪ੍ਰਵੇਸ਼ ਕਰ ਲਿਆ ਹੈ। । ਇਸ ਸਬੰਧੀ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਸਕੱਤਰ ਪ੍ਰੋ ਅਪਿੰਦਰ ਸਿੰਘ , ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਇਸ ਜਿੱਤ ਲਈ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਇਸ ਮੈਚ ਮੌਕੇ ਖੇਡ ਪ੍ਰਮੋਟਰ ਯੋਗ ਰਾਜ ਗੰਭੀਰ ,ਰਾਕੇਸ਼ ਕੁਮਾਰ ਪਨਾਮ,ਰਾਣਾ ਸਲਿੰਦਰ ਸਿੰਘ ਡੀ ਪੀ, ਡਾ ਰਾਜ ਕੁਮਾਰ,  ਦਲਜੀਤ ਸਿੰਘ ਬਿੱਟੂ,ਇੰਜੀਨੀਅਰ ਤਰਲੋਚਨ ਸਿੰਘ ਸੰਧੂ,ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ,ਤਰਸੇਮ ਭਾਅ, ਹਰਿੰਦਰ ਸਨੀ ਖਾਬੜਾ,ਚਰਨਜੀਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.