ਸਕੂਲੀ ਵਿਦਿਆਰਥੀਆਂ ਨੇ ਇੱਕ ਰੋਜ਼ਾ ਵਿਦਿਅਕ ਲਗਾਇਆ

Share and Enjoy !

Shares
ਲਹਿਰਾਗਾਗਾ( ਜਗਸੀਰ ਸਿੰਘ)– ਮਾਈ ਧਾਣੀ, ਹਿਸਾਰ ਵਿਖੇ ਅਕੈਡਮਿਕ ਵਰਲਡ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਅਤੇ ਲਿਟਲ ਸਟਾਰ ਬਚਪਨ ਸਕੂਲ ਦਾ ਇੱਕ ਰੋਜ਼ਾ ਟੂਰ ਯਾਦਗਾਰੀ ਹੋ ਨਿਬੜਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰਾਈਡਾਂ, ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਖ਼ੂਬ ਆਨੰਦ ਮਾਣਿਆ।
ਮਾਈ ਧਾਣੀ ਪਹੁੰਚਣ ’ਤੇ ਵਿਦਿਆਰਥੀਆਂ ਦਾ ਸਵਾਗਤ ਵੈਲਕਮ ਡ੍ਰਿੰਕ ਨਾਲ ਕੀਤਾ ਗਿਆ ਅਤੇ ਉਨ੍ਹਾਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵੱਖ-ਵੱਖ ਰਾਈਡਾਂ ਅਤੇ ਗੇਮਾਂ ਵਿੱਚ ਭਾਗ ਲਿਆ ਅਤੇ ਰਾਜਸਥਾਨੀ ਭੋਜਨ ਦਾ ਸੁਆਦ ਮਾਣਿਆ। ਇਸ ਟੂਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਦਿੱਤਾ।
ਇਸ ਟੂਰ ਦੀ ਅਗਵਾਈ ਦੋਵਾਂ ਸਕੂਲਾਂ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਕੀਤੀ। ਇਸ ਮੌਕੇ ਦੋਵਾਂ ਸਕੂਲਾਂ ਦੀਆਂ ਪ੍ਰਿੰਸੀਪਲਾਂ ਪ੍ਰਿੰਕਾ ਬਾਂਸਲ ਅਤੇ ਕੇਸਰੀ ਦੇਵੀ ਵੀ ਮੌਜੂਦ ਰਹੀਆਂ। ਟੂਰ ਨੂੰ ਸਫ਼ਲ ਬਣਾਉਣ ਵਿੱਚ ਸਕੂਲ ਦੇ ਸਟਾਫ਼ ਮੈਂਬਰਾਂ ਨੇਵੀ, ਅਮਨ, ਮਨਪ੍ਰੀਤ, ਕੋਮਲ, ਨਰਿੰਦਰ ਸਿੰਘ, ਰੋਜ਼ੀ, ਹੁਸਨਪ੍ਰੀਤ, ਅਰਸ਼ਪ੍ਰੀਤ, ਅਮਨਪ੍ਰੀਤ ਅਤੇ ਮੋਨੂ ਰਾਣੀ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਸਾਰੇ ਸਟਾਫ਼ ਮੈਂਬਰਾਂ ਨੇ ਆਪਣੀ ਡਿਊਟੀ ਪੂਰੀ ਲਗਨ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਨਿਭਾਈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਦੇਖ-ਰੇਖ ਕਰਨ ਅਤੇ ਟੂਰ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਸਕੂਲ
ਚੇਅਰਮੈਨ ਸੰਜੇ ਸਿੰਗਲਾ ਨੇ ਸਟਾਫ਼ ਮੈਂਬਰਾਂ ਦੇ ਸਮਰਪਣ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਅਤੇ ਸਟਾਫ਼ ਦਾ ਸਹਿਯੋਗ ਹੀ ਅਜਿਹੀਆਂ ਗਤੀਵਿਧੀਆਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੇ ਮਨੋਰੰਜਕ ਅਤੇ ਵਿਹਾਰਕ ਤਜਰਬੇ ਵੀ ਬਹੁਤ ਜ਼ਰੂਰੀ ਹਨ।
ਮਾਈ ਧਾਣੀ ਦਾ ਇਹ ਇੱਕ ਰੋਜ਼ਾ ਟੂਰ ਵਿਦਿਆਰਥੀਆਂ ਅਤੇ ਸਟਾਫ਼ ਲਈ ਖ਼ੁਸ਼ੀਆਂ ਭਰਿਆ ਅਤੇ ਯਾਦਗਾਰੀ ਸਾਬਤ ਹੋਇਆ।

About Post Author

Share and Enjoy !

Shares

Leave a Reply

Your email address will not be published.