ਕਿਸਾਨ ਵਿਰੋਧੀ ਸਹਿਕਾਰੀ ਕਰਜ਼ਾ ਨੀਤੀ ਨੂੰ ਕਦਾਚਿੱਤ ਸਹਿਣ ਨਹੀਂ ਕੀਤਾ ਜਾਵੇਗਾ, ਫੌਰੀ ਰੱਦ ਕਰਨ ਦੀ ਮੰਗ- ਦਸਮੇਸ਼ ਯੂਨੀਅਨ

Share and Enjoy !

Shares
 ਦੇਵ ਸਰਾਭਾ (ਸਰਾਭਾ ਲੁਧਿਆਣਾ)
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਤਲਵੰਡੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ,ਜਿਸ ਵਿੱਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ,ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ ਤੇ ਨਿਰਭੈ ਸਿੰਘ ਤਲਵੰਡੀ ਨੇ ਭਖਦੇ ਮੁੱਦਿਆਂ ਸੰਬੰਧੀ ਠੋਸ ਤੇ ਕੀਮਤੀ ਵਿਚਾਰ ਪੇਸ਼ ਕੀਤੇ।ਮੀਟਿੰਗ ਦੇ ਸਿਖਰ ‘ਤੇ ਹੇਠ ਲਿਖੇ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।
ਪਹਿਲੇ ਮਤੇ ਅੰਦਰ ਦਰਜ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਨੇ ਕੋਆਪਰੇਟਿਵ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਨੂੰ ਬਕਾਇਦਾ ਹਦਾਇਤਾਂ ਜਾਰੀ ਕਰਕੇ ਨੰ:1, ਭਾਰੀ ਵਾਧਾ ਕਰਦੇ ਹੋਏ ਛੋਟੇ ਕਿਸਾਨਾਂ ਦੀ ਹਿੱਸੇਦਾਰੀ 3 ਹਜ਼ਾਰ ਰੁ: ਤੋਂ 6 ਹਜ਼ਾਰ ਰੁ: ਤੇ ਵੱਡੇ ਕਿਸਾਨਾਂ ਲਈ 9 ਹਜ਼ਾਰ ਰੁ: ਪ੍ਰਤੀ ਮੈਂਬਰ ਕਰ ਦਿੱਤੀ ਹੈ।ਨੰ:2, ਦੋ ਲੱਖ ਰੁ: ਤੋਂ ਉੱਪਰ ਕਰਜ਼ਾ ਲੈਣ ਲਈ ਪਰਨੋਟ ਭਰਨ ਦੀ ਬਜਾਏ ਜ਼ਮੀਨ ਗਹਿਣੇ ਕਰਨ (ਪਲੈੱਜ ਕਰਨ) ਦੀ ਸ਼ਰਤ ਮੜ੍ਹ ਦਿੱਤੀ ਹੈ, ਜਿਸ ਦਾ ਬਕਾਇਦਾ ਇੰਦਰਾਜ ਜਮਾਂਬੰਦੀ ਫ਼ਰਦ ਵਿੱਚ ਕੀਤਾ ਜਾਵੇਗਾ। ਨੰ:3, ਤਿੰਨ ਲੱਖ ਰੁ: ਤੋਂ ਉਪਰ ਰਕਮ ‘ਤੇ 11% ਵਿਆਜ ਦੇਣਾ ਪਵੇਗਾ (ਭਾਵ ਪ੍ਰਾਈਵੇਟ ਬੈਂਕਾਂ ਤੋਂ ਵੀ ਵੱਧ ) ਆਪਦੇ ਆਪ ਨੂੰ ਕਿਸਾਨਾਂ ਦੀ ਮਿੱਤਰ ਹੋਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਭਾਰੀ ਕਰਜ਼ੇ ਦੀ ਪੰਡ ਹੇਠ ਆਏ ਤੇ ਆਰਥਿਕ ਮੰਦਹਾਲੀ ਦੇ ਸ਼ਿਕਾਰ ਪੰਜਾਬ ਦੀ ਕਿਸਾਨੀ ਦੇ ਵੱਡੇ ਹਿੱਸੇ ਦੇ ਖੂਨ ਦੇ ਆਖਰੀ ਕਤਰੇ ਨਿਚੋੜਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਕਿਸਾਨੀ ਸਿਰ ਮੜ੍ਹੇ ਉਪਰੋਕਤ ਕਿਸਾਨ ਮਾਰੂ ਤੇ ਖੇਤੀ -ਉਜਾੜੂ ਫੈਸਲਿਆਂ ਨੂੰ ਫੌਰੀ ਤੌਰ ‘ਤੇ ਵਾਪਸ ਲਿਆ ਜਾਵੇ ,ਨਹੀਂ ਤਾਂ ਸਮੂਹ ਕਿਸਾਨ ਮੋਰਚੇ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਫ਼ੈਸਲਾਕੁੰਨ ,ਸਾਂਝੇ, ਵਿਸ਼ਾਲ ਤੇ ਤਿੱਖੇ ਘੋਲ਼ ਦਾ ਬਿਗਲ ਵਜਾ ਦੇਣ ਲਈ ਮੈਦਾਨ ‘ਚ ਨਿਤਰਨਗੀਆ, ਜਿਸ ਦੇ ਸਿੱਟਿਆਂ ਦੀ ਜਿੰਮੇਵਾਰੀ ਕੇਵਲ ਤੇ ਕੇਵਲ ਮੁੱਖ ਮੰਤਰੀ ਭਗਵੰਤ ਮਾਨ ਸਿਰ ਹੋਵੇਗੀ। ਦੂਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ 13 ਤਰੀਕ ਨੂੰ ਸਾਥੀ ਹਰਬੰਸ ਸਿੰਘ (ਕੈਨੇਡਾ) ਨਮਿੱਤ ਭਰੋਵਾਲ ਕਲਾਂ ਸਮਾਗਮ ਅਤੇ 20 ਤਰੀਕ ਨੂੰ ਮਹਾਨ ਗਦਰੀ ਜਰਨੈਲ ਬਾਬਾ ਹਰੀ ਸਿੰਘ ਉਸਮਾਨ ਨਮਿੱਤ ਬੱਦੋਵਾਲ ਸਲਾਨਾ ਸਮਾਗਮ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ‘ਚ ਹੋਰਨਾ ਤੋਂ ਇਲਾਵਾ ਹਰਪਾਲ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਮਲਕੀਤ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ, ਗੁਰਦੇਵ ਸਿੰਘ ਢੱਟ, ਮੋਦਨ ਸਿੰਘ ਕੁਲਾਰ , ਲਛਮਣ ਸਿੰਘ ਸਿੱਧਵਾਂ , ਗੁਰਬਖਸ਼ ਸਿੰਘ ਤਲਵੰਡੀ ,ਸੋਹਣ ਸਿੰਘ ਸਵੱਦੀ ,ਕਰਨੈਲ ਸਿੰਘ ਤਲਵੰਡੀ, ਹਰਚੰਦ ਸਿੰਘ ਮੰਡਿਆਣੀ, ਸਰਵਿੰਦਰ ਸਿੰਘ ਸੁਧਾਰ ਤੇ ਭੁਪਿੰਦਰ ਸਿੰਘ ਕੁਲਾਰ ਉਚੇਚੇ ਤੌਰ ‘ਤੇ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.