ਇੰਦਰਾ ਕਲੋਨੀ ‘ਚ ਬਾਲ ਰਾਮ ਲੀਲ੍ਹਾ ਦੀ ਚੌਥੀ ਰਾਤ ਰਹੀ ਖੂਬ ਰੌਣਕਾਂ ਭਰੀ, ਛੋਟੇ ਕਲਾਕਾਰਾਂ ਨੇ ਜਿੱਤੇ ਦਰਸ਼ਕਾਂ ਦੇ ਦਿਲ

Share and Enjoy !

Shares

ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) – ਸਥਾਨਕ ਇੰਦਰਾ ਕਲੋਨੀ ਮਾਛੀਵਾੜਾ ਸਾਹਿਬ ਵਿਖੇ ਕਰਵਾਈ ਜਾ ਰਹੀ ਬਾਲ ਰਾਮ ਲੀਲ੍ਹਾ ਦੀ ਚੌਥੀ ਰਾਤ ਬੇਹੱਦ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਰਾਤ ਛੋਟੇ-ਛੋਟੇ ਬਾਲ ਕਲਾਕਾਰਾਂ ਨੇ ਆਪਣੀ ਦਮਦਾਰ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਚੌਥੀ ਰਾਤ ਦੀ ਲੀਲ੍ਹਾ ਵਿੱਚ ਭਗਵਾਨ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਸਵੈਂਬਰ ਦਾ ਅਲੌਕਿਕ ਦ੍ਰਿਸ਼ ਪੇਸ਼ ਕੀਤਾ ਗਿਆ। ਨੰਨ੍ਹੇ ਕਲਾਕਾਰਾਂ ਵੱਲੋਂ ਰਾਮ-ਸੀਤਾ ਦੇ ਕਿਰਦਾਰ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ ਗਿਆ ਕਿ ਪੰਡਾਲ ਵਿੱਚ ਬੈਠੇ ਸ਼ਰਧਾਲੂ ਭਾਵੁਕ ਹੋ ਗਏ ਅਤੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ। ਇਸ ਸ਼ੁਭ ਮੌਕੇ ‘ਤੇ ਚੌਥੀ ਰਾਤ ਦੀ ਲੀਲ੍ਹਾ ਦਾ ਉਦਘਾਟਨ ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦੀ ਅਤੇ ਗੁਰਦੀਪ ਸਿੰਘ ਵੱਲੋਂ ਸਾਂਝੇ ਤੌਰ ‘ਤੇ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਜਦਕਿ ਸਮਾਗਮ ਵਿੱਚ ਬਲਵੀਰ ਸਿੰਘ ਚੇਤਨ ਚੁਰਾਇਆ ਅਤੇ ਇੰਦਰਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਨੇਡਾ ਨਿਵਾਸੀ ਡਾ ਲ. ਮਨਪ੍ਰੀਤ ਸਿੰਘ ਵੱਲੋਂ ਬਾਲ ਰਾਮ ਲੀਲਾ ਕਮੇਟੀ ਨੂੰ ਸੇਵਾ ਕਰਵਾਈ ਗਈ। ਮੁੱਖ ਮਹਿਮਾਨਾਂ ਨੇ ਬਾਲ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਇੰਨੀ ਸ਼ਾਨਦਾਰ ਅਤੇ ਦਮਦਾਰ ਅਦਾਕਾਰੀ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸਾਡੇ ਬੱਚਿਆਂ ਨੂੰ ਆਪਣੇ ਧਰਮ, ਸੱਭਿਆਚਾਰ ਅਤੇ ਚੰਗੀਆਂ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸਭ ਤੋਂ ਵਧੀਆ ਸਾਧਨ ਹਨ।
ਇਸ ਮੌਕੇ ਬਾਲ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਸਤਪਾਲ ਸਿੰਘ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਾਬਕਾ ਕੌਂਸਲਰ ਪਰਮਜੀਤ ਸਿੰਘ, ਸਾਬਕਾ ਕੌਂਸਲਰ ਅਮਰਜੀਤ ਸਿੰਘ ਕਾਲਾ, ਸੰਦੀਪ ਸਿੰਘ, ਪੁੰਨਣ ਮਹਿਰਾ, ਦੀਨਾ ਨਾਥ, ਜਗਮੋਹਨ ਮਹਿਰਾ, ਗਗਨ ਮਹਿਰਾ, ਬੌਬੀ ਮਹਿਰਾ, ਚਰਨਜੀਤ ਸਿੰਘ, ਸੂਰਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.