ਹੁਸੈਨਪੁਰ ਮਿਡਲ ਸਕੂਲ ਦੇ ਵਿਦਿਆਰਥੀ ਅਦਿੱਤਿਆ ਪ੍ਰਕਾਸ਼ ਨੇ ਨੈਸ਼ਨਲ ਸਾਇੰਸ ਸੈਮੀਨਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਪਹਿਲਾ ਸਥਾਨ ਹਾਸਲ ਕੀਤਾ

Share and Enjoy !

Shares


(ਮੋਹਿਤ ਗਾਦੜਾ) ਲਾਡੋਵਾਲ।
ਸਰਕਾਰੀ ਮਿਡਲ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਅਦਿੱਤਿਆ ਪ੍ਰਕਾਸ਼ ਨੇ ਬਲਾਕ ਮਾਂਗਟ-1 ਪੱਧਰ ’ਤੇ ਕਰਵਾਏ ਗਏ ਨੈਸ਼ਨਲ ਸਾਇੰਸ ਸੈਮੀਨਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 24 ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਹੁਣ ਉਸ ਦੀ ਚੋਣ ਜ਼ਿਲ੍ਹਾ ਪੱਧਰੀ ਸੈਮੀਨਾਰ ਲਈ ਹੋ ਗਈ ਹੈ। ਸੈਮੀਨਾਰ ਦਾ ਵਿਸ਼ਾ “ਇੰਡੀਆ ਐਨਰਜੀ ਬਾਸਕਿਟ 2047: ਪ੍ਰਾਸਪੈਕਟਸ ਐਂਡ ਚੈਲੰਜਿਜ਼”ਸੀ।ਵਿਦਿਆਰਥੀ ਨੇ ਗਾਈਡ ਅਧਿਆਪਕ ਸੁਖਰਾਜ ਸਿੰਘ ਭੁੱਲਰ ਦੀ ਅਗਵਾਈ ਹੇਠ ਭਾਗ ਲਿਆ। ਨਿਰਣਾਇਕ ਮੰਡਲ ਵੱਲੋਂ ਵਿਦਿਆਰਥੀ ਦੀ ਪੇਸ਼ਕਾਰੀ ਅਤੇ ਵਿਸ਼ੇ ਦੀ ਸਮਝ ਦੀ ਸ਼ਲਾਘਾ ਕਰਦਿਆਂ ਉਸ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਪੱਧਰ ’ਤੇ ਬਲਾਕ ਦੀ ਨੁਮਾਇੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਸ. ਸ. ਸ.ਸ. ਗੋਬਿੰਦ ਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਮੀਨੂ ਆਦੀਆ ਵੱਲੋਂ ਵਿਦਿਆਰਥੀ ਅਦਿੱਤਿਆ ਪ੍ਰਕਾਸ਼ ਅਤੇ ਗਾਈਡ ਅਧਿਆਪਕ ਸੁਖਰਾਜ ਸਿੰਘ ਭੁੱਲਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੁਖਰਾਜ ਸਿੰਘ ਭੁੱਲਰ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਸਮੁੱਚੇ ਸਟਾਫ਼ ਨੂੰ ਦਿੰਤਾ । ਉਨ੍ਹਾਂ ਸਕੂਲ ਇੰਚਾਰਜ ਸ੍ਰੀਮਤੀ ਪੂਨਮ ਰਾਣੀ, ਪੰਜਾਬੀ ਅਧਿਆਪਕ ਸ੍ਰੀਮਤੀ ਮੀਨੂ ਭੱਟੀ ਅਤੇ ਐੱਸ.ਐੱਸ. ਅਧਿਆਪਕ ਸ੍ਰੀਮਤੀ ਬੀਨਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਲਗਾਤਾਰ ਦਿੱਤੀ ਜਾ ਰਹੀ ਪ੍ਰੇਰਣਾ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਕੂਲ ਸਟਾਫ਼ ਵੱਲੋਂ ਉਸ ਨੂੰ ਜ਼ਿਲ੍ਹਾ ਪੱਧਰੀ ਸੈਮੀਨਾਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

About Post Author

Share and Enjoy !

Shares

Leave a Reply

Your email address will not be published.