
(ਮੋਹਿਤ ਗਾਦੜਾ) ਲਾਡੋਵਾਲ।
ਪੀ.ਐੱਚ.ਸੀ. ਲਾਡੋਵਾਲ ਵਿਖੇ ਚੋਰਾਂ ਵੱਲੋਂ ਬੀਤੀ ਰਾਤ ਗਏ ਚੋਰ ਚੋਰੀ ਕਰਕੇ ਅੰਦਰ ਪਿਆ ਸਾਮਾਨ ਚੋਰੀ ਕਰਕੇ ਫਰਾਰ ਹੋ ਗਏl ਜਾਣਕਾਰੀ ਦਿੰਦੇ ਹੋਏ ਪੀ.ਐੱਚ. ਸੀ ਦੀ ਇੰਚਾਰਜ ਮੈਡਮ ਸੀਮਾ ਸਿੱਧੂ ਅਤੇ ਸਤਪਾਲ ਕਲਾਸ ਫੋਰ ਨੇ ਦੱਸਿਆ ਕਿ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਡਿਸਪੈਂਸਰੀ ਦਾ ਮੇਨ ਦਰਵਾਜੇ ਦਾ ਤਾਲਾ ਟੁੱਟਿਆ ਦੇਖ ਅੰਦਰ ਜਾਣ ਤੇ ਦੇਖਿਆ ਕਿ ਚੋਰਾਂ ਵੱਲੋਂ ਇਨਵਰਟਰ, ਡੀ.ਵੀ.ਆਰ.,ਫ੍ਰਿਜ ਸਟੈਪ ਲਾਈਜਰ,ਸਲੰਡਰ,ਸਰਿੰਜਾਂ ਦਾ ਡੱਬਾ ਆਦਿ ਚੋਰ ਚੋਰੀ ਕਰਕੇ ਲੈ ਗਏl ਇਸ ਸਬੰਧੀ ਪੁਲਸ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈl ਆਮ ਦੇਖਣ ਵਿੱਚ ਆਇਆ ਹੈ ਕਿ ਇਲਾਕਾ ਲਾਡੋਵਾਲ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵਧ ਰਹੀਆਂ ਹਨ ਅਤੇ ਸਰਦੀਆਂ ਵਿੱਚ ਇਨ੍ਹਾਂ ਵਾਰਦਾਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਲੁਧਿਆਣਾ ਤੋਂ ਮੰਗ ਕੀਤੀ ਕਿ ਚੋਰੀ ਸਬੰਧੀ ਹੋਣ ਵਾਲੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕ ਰਾਤ ਨੂੰ ਰਾਹਤ ਮਹਿਸੂਸ ਕਰਨl