
(ਮਨੀ ਰਸੂਲਪੁਰੀ) ਭੂੰਦੜੀ ਸਿੱਧਵਾਂ ਬੇਟ : ਹੰਬੜਾਂ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦੇ ਮੁਫ਼ਤ ਸਿਹਤ ਇਲਾਜ ਦੀ ਸਹੂਲਤ ਅਧੀਨ ਲਾਭਪਾਤਰੀਆਂ ਨੂੰ ਕਾਰਡਾਂ ਦੀ ਵੰਡ ਕਰਨ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਆਪ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਸਿਹਤ ਸਹੂਲਤਾ ਲਈ ਲਾਭਪਾਤਰੀਆਂ ਨੂੰ ਸਿਹਤ ਕਾਰਡਾਂ ਦੀ ਵੰਡ ਕੀਤੀ ਗਈ।ਇਸ ਮੌਕੇ ਵਿਧਾਇਕ ਸੰਗੋਵਾਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਚੋਣ ਵਾਅਦਿਆਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੂਰਾ ਕੀਤਾ ਗਿਆ ਹੈ।ਸੂਬੇ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਲਗਾਤਾਰ ਤਰੱਕੀ ਦੀਆਂ ਲੀਂਹਾ ਸਰ ਕਰ ਰਿਹਾ ਹੈ।ਵਿਧਾਇਕ ਸੰਗੋਵਾਲ ਨੇ ਕਿਹਾ ਕਿ ਅੱਜ ਤੱਕ ਜਿਨ੍ਹੀਆ ਵੀ ਸਰਕਾਰਾਂ ਆਈਆਂ ਪਹਿਲਾ ਕਿਸੇ ਵੀ ਸਰਕਾਰ ਨੇ ਸੂਬੇੁ ਦੇ ਲੋਕਾਂ ਨੂੰ 10 ਲੱਖ ਤੱਕ ਦੀ ਮੁਫ਼ਤ ਸਿਹਤ ਸਹੂਲਤ ਨਹੀਂ ਦਿੱਤੀ ਗਈ ਅਸੀਂ ਧੰਨਵਾਦੀ ਹਾਂ ਸੂਬੇ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸੂਬੇ ਦੇ ਹਰ ਵਸ਼ਨੀਕ ਨੂੰ ਇਹ ਸਹੂਲਤ ਦਿੱਤੀ ਹੈ।ਇਸ ਮੌਕੇ ਆਪ ਦੇ ਸੀਨੀਅਰ ਆਗੂ ਸਰਪੰਚ ਹਰਨੇਕ ਸਿੰਘ ਲਾਦੀਆਂ,ਆਪ ਆਗੂ ਦਵਿੰਦਰਪਾਲ ਸਿੰਘ ਲਾਡੀ,ਬਲਾਕ ਪ੍ਰਧਾਨ ਮੋਹਣ ਸਿੰਘ ਵਿਰਕ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਜਿਨ੍ਹਾਂ ਨੇ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ 10 ਲੱਖ ਤੱਕ ਦੀ ਹਰੇਕ ਵਰਗ ਨੂੰ ਮੁਫ਼ਤ ਸਿਹਤ ਸਹੂਲਤ ਦਿੱਤੀ ਹੈ ਤੇ ਹਲਕਾ ਗਿੱਲ ਦੇ ਲੋਕ ਹੁਣ ਇਸ ਯੋਜਨਾਂ ਦਾ ਲਾਭ ਪ੍ਰਾਪਤ ਕਰ ਸਕਣਗੇ ਤੇ ਅੱਜ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਦਿਆਂ ਨੂੰ ਪੂਰਾ ਕੀਤਾ ਹੈ।ਇਸ ਮੌਕੇ ਤੇ ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ,ਸਾਬਕਾ ਪੰਚ ਰਣਜੀਤ ਸਿੰਘ ਚੀਮਾਂ,ਸਾਬਕਾ ਸਰਪੰਚ ਬਚਿੱਤਰ ਸਿੰਘ ਨੋਰਥ,ਮਨਪ੍ਰੀਤ ਸਿੰਘ ਚੰਨੀ,ਪੰਚ ਕੁਲਵਿੰਦਰ ਸਿੰਘ ਸਹੋਤਾ,ਪੰਚ ਹਰਜਿੰਦਰ ਸਿੰਘ ਸੰਨੀ,ਡਾ.ਸਰਬਪ੍ਰੀਤ ਸਿੰਘ ਮੱਲ੍ਹੀ,ਡਾ.ਮੋਹਿਤ ਖੁਰਾਣਾ,ਆਪ ਆਗੂ ਇਕਬਾਲ ਸਿੰਘ ਗਿੱਲ,ਸਿਹਤ ਕਰਮਚਾਰੀ ਮਨਦੀਪ ਸਿੰਘ ਬਰਸਾਲ, ਡਾ.ਤਨਵੀਰ ਕੌਰ ਸੀ.ਐੱਚ.ਓ ਹੰਬੜਾਂ,ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ,ਸਿਹਤ ਕਰਮਚਾਰੀ,ਬਲਦੇਵ ਸਿੰਘ,ਆਪ ਆਗੂ ਤੇਜੀ ਗਿੱਲ,ਦਵਿੰਦਰ ਸਿੰਘ ਸਿੱਧੂ,ਸ਼ਿੰਗਾਰਾਂ ਸਿੰਘ,ਆਪ ਆਗੂ ਰਾਜੇਸ਼ ਪ੍ਰਸ਼ਾਦ,ਬਲਵਿੰਦਰ ਸਿੰਘ ਚੀਨਾਂ,ਜਸਪ੍ਰੀਤ ਸਿੰਘ ਜੱਸਾ ਸਮੇਤ ਆਪ ਆਗੂ,ਵਰਕਰ’ਤੇ ਬੀਬੀਆ ਵੀ ਭਾਰੀ ਗਿਣਤੀ’ਚ ਮੌਜ਼ੂਦ ਸਨ।