ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਪ੍ਰੋਪਟੀਆਂ ਤੇ ਚੱਲਿਆ ਪੰਜਾਬ ਪੁਲਿਸ ਦਾ ਪੀਲਾ ਪੰਜਾ

Share and Enjoy !

Shares

ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ: ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ*

(ਸਰਬਜੀਤ ਸਿੰਘ ਸੋਨੀ) ਖੰਨਾ : ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੇ ਦੋ ਸਥਾਨਾਂ ਵਿਰੁੱਧ ਢਾਹੁਣ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਡੀ.ਐਸ.ਪੀ. ਖੰਨਾ ਵਿਨੋਦ ਕੁਮਾਰ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ। ਪੁਲਿਸ ਅਨੁਸਾਰ ਪਹਿਲੀ ਕਾਰਵਾਈ ਤਹਿਤ ਖੰਨਾ ਦੇ ਮੀਟ ਮਾਰਕੀਟ ਇਲਾਕੇ ਵਿੱਚ ਰਹਿੰਦੇ ਸੁਮਿਤ ਔਜਲਾ ਪੁੱਤਰ ਮੰਗਾ, ਉਮਰ ਕਰੀਬ 22 ਸਾਲ, ਦੇ ਘਰ ਵਿਰੁੱਧ ਕਾਰਵਾਈ ਕੀਤੀ ਗਈ। ਪੁਲਿਸ ਰਿਕਾਰਡ ਅਨੁਸਾਰ ਸੁਮਿਤ ਔਜਲਾ ਦਾ ਨਸ਼ਿਆਂ ਨਾਲ ਸਬੰਧਤ 06 ਐਨ.ਡੀ.ਪੀ.ਐਸ. ਮਾਮਲਿਆਂ ਦਾ ਅਪਰਾਧਿਕ ਰਿਕਾਰਡ ਦਰਜ ਹੈ। ਸਬੰਧਤ ਕਾਰਵਾਈ ਨਗਰ ਕੌਂਸਲ ਖੰਨਾ ਦੇ ਅਧਿਕਾਰੀਆਂ ਰਾਹੀਂ ਨਿਯਮਾਂ ਅਨੁਸਾਰ ਕੀਤੀ ਗਈ। ਇਸੇ ਤਰ੍ਹਾਂ ਦੂਜੀ ਕਾਰਵਾਈ ਪਿੰਡ ਅਲੌਰ, ਖੰਨਾ ਵਿਖੇ ਸਥਿਤ ਇੱਕ ਪੁਰਾਣੇ ਫੈਕਟਰੀ ਕਮਰੇ ਵਿਰੁੱਧ ਕੀਤੀ ਗਈ। ਪੁਲਿਸ ਮੁਤਾਬਕ ਇਹ ਕਮਰਾ ਪਿਛਲੇ ਕਰੀਬ 15 ਸਾਲਾਂ ਤੋਂ ਛੱਡਿਆ ਹੋਇਆ ਸੀ ਅਤੇ ਇਸ ਨੂੰ ਨਸ਼ੇ ਦੀ ਖਪਤ ਲਈ ਵਰਤੇ ਜਾਣ ਵਾਲੇ ਸਥਾਨ ਵਜੋਂ ਚਿੰਨ੍ਹਿਤ ਕੀਤਾ ਗਿਆ ਸੀ। ਇਸ ਸਬੰਧੀ ਵਿਦੇਸ਼ ਵਿੱਚ ਰਹਿੰਦੇ ਐਨ.ਆਰ.ਆਈ. ਮਾਲਕ ਨਾਲ ਢੁਕਵਾਂ ਸੰਪਰਕ ਸਥਾਪਤ ਕਰਨ ਉਪਰੰਤ ਨਿਯਮਾਂ ਅਨੁਸਾਰ ਢਾਹੁਣ ਦੀ ਕਾਰਵਾਈ ਕੀਤੀ ਗਈ। ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਅਤੇ ਖਪਤ ਲਈ ਵਰਤੇ ਜਾਣ ਵਾਲੇ ਸਥਾਨਾਂ ਵਿਰੁੱਧ ਪੁਲਿਸ ਵੱਲੋਂ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

About Post Author

Share and Enjoy !

Shares

Leave a Reply

Your email address will not be published.