
(ਸਰਬਜੀਤ ਸਿੰਘ ਸੋਨੀ) ਲੁਧਿਆਣਾ : ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਗੁਰਸੇਵਕ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਕਰਨਵੀਰ ਸਿੰਘ, ਸਹਾਇਕ ਕਮਿਸ਼ਨਰ ਪੁਲਿਸ ਇੰਡ. ਏਰੀਆ-ਬੀ ਅਨੁਭਵ ਜੈਨ ਦੀ ਨਿਗਰਾਨੀ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ “ਗੈਂਗਸਟਰਾਂ ਦੇ ਵਾਰ” ਤਹਿਤ ਲੁਧਿਆਣਾ ਸ਼ਹਿਰ ਨੂੰ ਅਪਰਾਧ ਮੁਕਤ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸ਼ਿਮਲਪੁਰੀ ਦੇ ਐਸ.ਐਚ.ਓ ਬਲਬੀਰ ਸਿੰਘ ਦੀ ਅਗਵਾਈ ਹੇਠ ਕੰਮ ਕਰਦੇ ਹੋਏ ਏ.ਐਸ.ਆਈ ਅਵਤਾਰ ਸਿੰਘ ਇੰਚਾਰਜ ਚੌਕੀ ਬਸੰਤ ਪਾਰਕ ਲੁਧਿਆਣਾ ਸਮੇਤ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦੋਂ ਇੱਕ ਵਿਅਕਤੀ ਨੂੰ ਕਵਾਲਟੀ ਚੌਂਕ ਲੁਧਿਆਣਾ ਤੋਂ ਇੱਕ ਨਜਾਇਜ਼ ਦੇਸੀ ਪਿਸਟਲ .32 ਬੋਰ ਸਮੇਤ 3 ਜਿੰਦਾ ਰੌਂਦ ਕਾਬੂ ਕਿੱਤੇ ਗਏ। ਜਿਸ ’ਤੇ ਮੁਕੱਦਮਾ ਨੰਬਰ 190 ਜੁਰਮ 25-54-59 ਆਰਮਸ ਐਕਟ ਤਹਿਤ ਥਾਣਾ ਸ਼ਿਮਲਾਪੁਰੀ ਚ ਮਾਮਲਾ ਦਰਜ ਕੀਤਾ ਗਿਆ। ਜਿਸ ਵਿੱਚ ਯੋਗੇਸ਼ ਰਾਵਤ ਉਰਫ ਰੌਹਨ ਪੁੱਤਰ ਪਰਸ਼ੂਰਾਮ ਵਾਸੀ ਗਲੀ ਨੰਬਰ 3, ਬਾਗੀ ਸਟੈਂਡ ਨੇੜੇ ਬਾਬਾ ਨੰਦ ਸਿੰਘ ਸਕੂਲ ਡਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਪਾਸੋਂ 1 ਦੇਸੀ ਪਿਸਟਲ .32 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਹੋਏ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਵੱਖ-ਵੱਖ ਥਾਣਿਆਂ ਚ 2 ਅਪਰਾਧਿਕ ਮਾਮਲੇ ਦਰਜ ਹਨ।