
ਲੁਧਿਆਣਾ : 2005 ਦੇ ਵਿੱਚ ਸ੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸ: ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੱਥੇਦਾਰ ਅਵਤਾਰ ਸਿੰਘ ਮੱਕੜ ਦਾ ਜੀਵਣੀ ਬਿਉਰਾ ਪਾਰਟੀ ਵਰਕਰਾਂ ਤੋਂ ਇਕੱਠਾ ਕਰਕੇ ਉਨਾਂ੍ਹ ਦੀਆਂ ਗਤੀਵੀਧੀਆ ਬਾਰੇ ਜਾਣਕਾਰੀ ਹਾਸਲ ਕਰਕੇ ਉਨਾਂ੍ਹ ਨੂੰ 2005 ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ । ਜੋ ਕਿ ਲਗਾਤਾਰ 2016 ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੱਲੇ ਆਏ । ਇਸ ਤੋ ਬਾਅਦ ਉਨਾਂ੍ਹ ਨੂੰ ਸੋ੍ਰਮਣੀ ਅਕਾਲੀ ਦੱਲ ਨੇ ਐਸ ਜੀ ਪੀ ਸੀ ਪ੍ਰਧਾਨਗੀ ਤੋ ਲਾਂਭੇ ਕਰ ਦਿੱਤਾ ਤਾਂ ਉਹ ਸਿਰਫ ਤਿੰਨ ਦਾ ਸਮਾਂ ਪੂਰਾ ਕਰਦਿਆਂ ਹੋਇਆ 21/12/2019 ਨੂੰ ਗੁਰੂ ਚਰਨਾ ਵਿੱਚ ਜਾ ਵਿਰਾਜੇ ਸਨ ਤਾਂ ਉਸ ਤੋ ਬਾਅਦ ਲੁਧਿਆਣੇ ਸ਼ਹਿਰ ਦੇ ਵਿੱਚ ਕੋਈ ਵੀ ਮੱਕੜ ਪਰਿਵਾਰ ਦਾ ਆਗੂ ਰਾਜਨੀਤੀ ਵਿੱਚ ਸਰਗਰਮ ਨਹੀ ਹੋਇਆ । ਹੁਣ ਜਦਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿੱਚ ਸੱਤਾ ਵਿੱਚ ਆਈ ਤਾਂ ਉਨਾਂ੍ਹ ਨੇ ਲੁਧਿਆਣਾ ਜਿਲਾ੍ਹ ਦਾ ਪ੍ਰਧਾਨ ਸੁਰੇਸ਼ ਗੋਇਲ ਨੂੰ ਚੇਅਰਮੈਨ ਲਗਾ ਕੇ ਫਿਰ ਤੋਂ ਸ਼ਰਨਪਾਲ ਸਿੰਘ ਮੱਕੜ ਨੂੰ ਜਿਲਾ੍ਹ ਪ੍ਰਧਾਨ ਦੀ ਬਾਗਡੋਰ ਥਮਾ ਦਿੱਤੀ ਫਿਰ ਕੀ ਸੀ ਪ੍ਰਮਾਤਮਾ ਫਿਰ ਇਕ ਵਾਰ ਮੇਹਰਬਾਨ ਹੋਇਆ ਤਾਂ ਉਨਾਂ੍ਹ ਨੇ ਮਿਹਨਤ ਕਰਕੇ ਪਾਰਟੀ ਨੂੰ ਉਚੱਈਆਂ ਬੁਲੰਦੀਆਂ ਤੇ ਲੈਜਾਣ ਦਾ ਸੰਕਲਪ ਲਿੱਤਾ ਤਾਂ ਪਾਰਟੀ ਨੇ ਉਨਾਂ੍ਹ ਨੂੰ ਮਾਨ ਸਨਮਾਨ ਦੇਣ ਦੇ ਲਈ ਲੁਧਿਆਣਾ ਜਿਲਾ੍ਹ ਦੇ ਪਲਾਨਿਕ ਬੋਰਡ ਦਾ ਚੇਅਰਮੈਨ ਥਾਪ ਦਿੱਤਾ । ਜਿਸ ਨਾਲ ਅਕਾਲੀ ਦੱਲ ਤੋ ਇਲਾਵਾ ਭਾਜਪਾ, ਲੋਕ ਇੰਨਸਾਫ ਪਾਰਟੀ, ਕਾਂਗਰਸ ਪਾਰਟੀ ਤੋ ਇਲਾਵਾ ਹੋਰ ਵੀ ਕਈ ਪਾਰਟੀਆਂ ਦੇ ਆਗੂ ਇਹ ਘੁਸਰ ਫੁਸਰ ਕਰ ਰਹੇ ਹਨ ਫਿਰ ਤੋ ਲੁਧਿਆਣਾ ਜਿਲੇ੍ਹ ਦੇ ਵਿੱਚ ਅਵਤਾਰ ਸਿੰਘ ਮੱਕੜ ਤੋ ਬਾਅਦ ਸ਼ਰਨਪਾਲ ਸਿੰਘ ਮੱਕੜ ਦੀ ਚਹਿਲ ਪਹਿਲ ਹੋਣ ਲੱਗ ਪਈ ਹੈ । ਹੁਣ ਲਗਦਾ ਹੈ ਕਿ ਪੂਰੇ ਪੰਜ ਸਾਲ ਜਿਲਾ੍ਹ ਪਲਾਨਿੰਗ ਬੋਰਡ ਤੇ ਚੇਅਰਮੈਨ ਵੱਜੋਂ ਆਪਣੀਆਂ ਸੇਵਾਵਾਂ ਦੇ ਕੇ ਇਹ ਪਾਰੀ ਕੱਦ ਤੱਕ ਖੇਡਦੇ ਹਨ । ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਜਮੀਨੀ ਪੱਧਰ ਤੇ ਜੁੜੇ ਹੋਏ ਵਰਕਰਾਂ ਨੂੰ ਮਾਨ ਸਨਮਾਨ ਦੇ ਰਹੀ ਹੈ ਉਸ ਤੋ ਇੰਝ ਜਾਪਦਾ ਹੈ ਕਿ ਦਿੱਲੀ ਵਾਂਗ ਲਗਾਤਾਰ ਪੰਜਾਬ ਵਿੱਚ ਸਰਕਾਰ ਬਣਾਉਦੀ ਰਹੇਗੀ । ਵੇਖਣਾ ਇਹ ਹੋਵੇਗਾ ਕਿ ਪ੍ਰਮਾਤਮਾ ਇਨਾਂ੍ਹ ਨੂੰ ਇਸੇ ਤਰਾਂ੍ਹ ਤਰੱਕੀਆਂ ਬਖਸ਼ਦਾ ਰਹੇ ਅਤੇ ਮੱਕੜ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਰਹੇ ।