ਸਮਰਾਲਾ ’ਚ ਹੋਇਆ ਦੂਸਰਾ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਸਾਹਿਤਕ ਸਮਾਗਮ

Share and Enjoy !

Shares

ਸਮਰਾਲਾ,14 ਦਸੰਬਰ ( ਪ੍ਰਿਤਪਾਲ ਸਿੰਘ ਬੰਬ ) : ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵੱਲੋਂ ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਦੂਸਰਾ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ। ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿੰ. ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਨਾਟਕਕਾਰ ਡਾ. ਸ਼ਤੀਸ ਕੁਮਾਰ ਵਰਮਾ, ਪ੍ਰਧਾਨਗੀ ਮੰਡਲ ’ਚ ਸ਼ਸ਼ੋਭਿਤ ਸਖ਼ਸ਼ੀਅਤਾਂ ਅਤੇ ਸੱਦਾ ਪ੍ਰਵਾਨ ਕਰਕੇ ਪੁੱਜੇ ਮਹਿਮਾਨਾਂ ਨੂੰ ਹਾਰਦਿਕ ਜੀ ਆਇਆਂ ਆਖਿਆ। ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨੇ ਆਖਿਆ ਕਿ ‘ਕਵਿਤਾ ਭਵਨ’ ਵਿਚ ਆਉਣਾ ਮੇਰੇ ਲਈ ਇਕ ਜ਼ਿਆਰਤ ਹੈ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਮੇਰਾ ਰਿਸ਼ਤਾ ਉਦੋਂ ਤੋਂ ਹੈ ਜਦੋਂ ਮੈਂ ਖੁਦ ਵਿਦਿਆਰਥੀ ਸੀ ਤੇ ਅੰਤਰ ਕਾਲਜ ਕਵਿਤਾ ਉਚਾਰਨ ਮੁਕਾਬਲੇ ਲਈ ਬੌਂਦਲੀ ਕਾਲਜ ਆਉਂਦਾ ਸੀ। ਉਨ੍ਹਾਂ ਆਖਿਆ ਕਿ ਪ੍ਰੋ. ਹਮਦਰਦਵੀਰ ਨੇ ਜੋ ਲਿਖਿਆ ਉੱਚ ਪਾਏ ਦਾ ਲਿਖਿਆ। ਉਸਦੀ ਕਲਮ ਨੇ ਲੋਕ-ਹਿੱਤਾਂ ਦੀ, ਦੇਸ਼ ਦੀਆਂ ਪੀੜਤ ਧਿਰਾਂ ਦੀ, ਕਿਸਾਨਾਂ-ਮਜ਼ਦੂਰਾਂ-ਨੌਜਵਾਨਾਂ ਦੀਆਂ ਗੰਭੀਰ ਸਮੱਸਿਆਵਾਂ ਦੀ ਨਿਡਰ ਤੇ ਬੇਬਾਕ ਹੋ ਕੇ ਤਰਜਮਾਨੀ ਕੀਤੀ ਅਤੇ ਨਾਲ ਹੀ ਅਨੇਕਾਂ ਲੋਕ-ਸੰਘਰਸ਼ਾਂ ਵਿੱਚ ਖ਼ੁਦ ਸ਼ਾਮਲ  ਹੋਏ। ਨਾਵਲਕਾਰ ਰਾਮ ਸਰੂਪ ਰਿਖੀ ਨੇ ਅਨੇਕਾਂ ਹਵਾਲੇ ਦੇ ਕੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਯੁੱਗ-ਪੁਰਸ਼ ਕਹਿ ਕੇ ਸਲਾਮ ਕੀਤਾ। ਲੇਖਕ ਤੇਲੂ ਰਾਮ ਕੁਹਾੜਾ ਨੇ ਆਖਿਆ ਕਿ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਕੇਵਲ ਕਾਲਜ ਵਿੱਚ ਸਲੇਬਸ ਹੀ ਨਹੀਂ ਪੜ੍ਹਾਇਆ ਸਗੋਂ ਵਿਦਿਆਰਥੀਆਂ ਅੰਦਰ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਨੂੰ ਸਮਝਣ ਲਈ ਇਨਕਲਾਬੀ ਚੇਤਨਤਾ ਪੈਦਾ ਕੀਤੀ ਤੇ ਅੱਜ ਉਨ੍ਹਾਂ ਦੇ ਅਨੇਕਾਂ ਵਿਦਿਆਰਥੀ ਪੰਜਾਬੀ ਦੇ ਨਾਮਵਰ ਲੇਖਕ ਹਨ। ਸਾਬਕਾ ਡਿਪਟੀ ਡਾਇਰੈਕਟਰ ਕਰਨੈਲ ਸਿੰਘ ਧਾਲੀਵਾਲ ਨੇ ਪ੍ਰੋ. ਹਮਦਰਦਵੀਰ ਦੇ ਜੀਵਨ ਦੇ ਅਣਛੋਹੇ ਪੱਖਾਂ ਬਾਰੇ ਰੌਚਿਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਪਿਛੋਕੜ ’ਚ ਕਾਰਜਸ਼ੀਲ ਤੱਥਾਂ ਦਾ ਬਾਖੂਬੀ ਬਿਆਨ ਕੀਤਾ। ਉਪਰੋਕਤ ਤੋਂ ਇਲਾਵਾ ਰਘਬੀਰ ਸਿੰਘ ਭਰਤ, ਧਰਮਪਾਲ ਸਿੰਘ ਸ਼ੇਰ ਗਿੱਲ ਤੇ ਬਿਹਾਰੀ ਲਾਲ ਸੱਦੀ ਨੇ ਵੀ ਸੰਬੋਧਨ ਕੀਤਾ। ਉਪਰੰਤ ਅੱਠ ਸਕੂਲਾਂ ਦੇ ਸੋਲਾਂ ਵਿਦਿਆਰਥੀਆਂ ਨੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀਆਂ ਕਵਿਤਾਵਾਂ ਉਚਾਰਨ ਕੀਤੀਆਂ ਅਤੇ ਸਾਰਿਆਂ ਨੂੰ ਇਨਾਮ ਤਕਸੀਮ ਕੀਤੇ। ਫਿਰ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਜੀ ਦੀ ਪ੍ਰਧਾਨਗੀ ਹੇਠ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ ਜਿਨ੍ਹਾਂ ਵਿੱਚ ਹਰਬੰਸ ਮਾਲਵਾ, ਨਿਰੰਜਨ ਸੂਖਮ, ਅਵਤਾਰ ਉਟਾਲਾਂ, ਜੋਰਾਵਰ ਸਿੰਘ ਪੰਛੀ, ਹਰਵਿੰਦਰ ਸਿੰਘ ਬਾਜਵਾ, ਕੇਵਲ ਕੁੱਲੇਵਾਲੀਆ, ਆਕਾਸ਼ਦੀਪ ਕੌਰ, ਰਵੀ ਹੰਸ, ਕੇਵਲ ਮੰਜਾਲੀਆਂ ਨੇ ਖੂਬਸੂਰਤ ਅੰਦਾਜ਼ ਵਿੱਚ ਗ਼ਜ਼ਲਾਂ/ਗੀਤਾਂ ਦਾ ਗਾਇਨ ਕੀਤਾ ਤੇ ਫਿਰ ਸਰਦਾਰ ਪੰਛੀ ਨੇ ਤਾਂ ਸਾਰਾ ਮੇਲਾ ਹੀ ਲੁੱਟ ਲਿਆ। ਦੀਪ ਪ੍ਰਕਾਸ਼ਨ ਵੱਲੋਂ ਲਗਾਈ ਗਈ ਸ਼ਾਨਦਾਰ ਪੁਸਤਕ ਪ੍ਰਦਰਸ਼ਨੀ ਸਮੇਂ ਪਾਠਕਾਂ ਨੇ ਵੱਡੀ ਗਿਣਤੀ ਵਿੱਚ ਪੁਸਤਕਾਂ ਖਰੀਦੀਆਂ। ਪ੍ਰੋ. ਰਣਜੀਤ ਸਿੰਘ ਖੰਨਾ ਦੀ ਆਪਣੀ ਸੁੰਦਰ ਹੱਥ ਲਿਖਤਾਂ ਦੀ ਪ੍ਰਦਰਸ਼ਨੀ ਨੂੰ ਵੇਖਕੇ ਸਭ ਅਚੰਭਿਤ ਹੋ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਜਵਿੰਦਰ ਸਮਰਾਲਾ ਨੇ ਬਾਖੂਬੀ ਨਿਭਾਈ। ਕਮੇਟੀ ਦੇ ਸਕੱਤਰ ਹਰਜਿੰਦਰਪਾਲ ਸਿੰਘ ਨੇ ਸਭ ਤੋਂ ਪਹਿਲਾਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਜੀ ਦੇ ਪਰਿਵਾਰ ਵਿੱਚ ਵੱਡੀ ਧੀ ਨੂੰਹ ਇੰਦਰਜੀਤ ਕੌਰ ਪੰਨੂੰ ਪਤਨੀ ਨਵਮਾਰਗ ਸਫ਼ਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਸਮਾਗਮ ਦਾ ਵੱਡਾ ਖਰਚਾ ਆਪਣੇ ਜਿੰਮੇ ਲੈ ਕੇ ਸ਼ਾਨਦਾਰ ਸਮਾਗਮ ਕਰਵਾਇਆ ਅਤੇ ਅੱਗੇ ਤੋਂ ਵੀ ਹਰ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਯਾਦਗਾਰੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਇਹ ਸਫ਼ਲ ਸਮਾਗਮ ਕਰਵਾਇਆ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਗਮ ਵਿੱਚ ਸਾਰਾ ਦਿਨ ਹਾਜ਼ਰੀ ਭਰੀ। ਉਪਰੋਕਤ ਤੋਂ ਇਲਾਵਾ ਸਮਾਗਮ ਵਿੱਚ ਐਡਵੋਕੇਟ ਦਲਜੀਤ ਸ਼ਾਹੀ, ਪ੍ਰਿੰ. ਡਾ. ਗੁਰਜੰਟ ਸਿੰਘ, ਨਵਸੰਗੀਤ ਧਾਲੀਵਾਲ, ਗੁਰਮੀਤ ਕੌਰ ਸ਼ੇਰ ਗਿੱਲ, ਪ੍ਰੋ. ਇਕਬਾਲ ਸਿੰਘ ਸੈਣੀ, ਗੁਰਬੀਰ ਸਿੰਘ ਸ਼ਾਹੀ ਐਮ.ਡੀ., ਕੁਲਵੰਤ ਸਿੰਘ ਤਰਕ, ਹਰਮਿੰਦਰ ਸਿੰਘ ਗਿੱਲ, ਨਰਿੰਦਰ ਸਿੰਘ ਮਣਕੂ, ਨੇਤਰ ਸਿੰਘ ਮੁੱਤੋਂ, ਜਵਾਲਾ ਥਿੰਦ, ਮਾ. ਦਲੀਪ ਸਿੰਘ, ਕਰਮਜੀਤ ਬਾਸੀ, ਮੈਨੇਜਰ ਕਰਮ ਚੰਦ, ਇੰਦਰਜੀਤ ਸਿੰਘ ਕੰਗ, ਕਾਮਰੇਡ ਭਜਨ ਸਿੰਘ, ਆਜਾਦ ਵਿਸ਼ਮਾਦ, ਬਲਵੰਤ ਮਾਂਗਟ, ਕੈਪਟਨ ਧਨਵੰਤ ਸਿੰਘ ਬਾਠ, ਪ੍ਰਧਾਨ ਵਿਜੇ ਕੁਮਾਰ ਸ਼ਰਮਾ, ਪ੍ਰਿੰ. ਮਨੋਜ ਕੁਮਾਰ, ਬਲਵੀਰ ਬੱਬੀ, ਸੁਖਵਿੰਦਰ ਪੱਬਮਾ, ਨਵਚੇਤਨ ਪੰਨੂੰ, ਬਲਵੀਰ ਬਘੌਰ, ਜਸਦੇਵ ਜੱਸ, ਮੁੱਖ ਅਧਿਆਪਕ ਲਖਵੀਰ ਸਿੰਘ, ਪ੍ਰੋ. ਡਾ. ਹਰਿੰਦਰਜੀਤ ਕਲੇਰ, ਬੈਂਕ ਮੈਨੇਜਰ ਸ਼ਮੇਸ਼ਰ ਸਿੰਘ, ਬਲਵਿੰਦਰ ਗਰੇਵਾਲ, ਲਖਬੀਰ ਸਿੰਘ ਬਲਾਲਾ, ਕਰਮਜੀਤ ਸਿੰਘ ਅਜਾਦ ਮਾਛੀਵਾੜਾ ਸਮੇਤ ਵੱਡੀ ਗਿਣਤੀ ਵਿੱਚ ਲੇਖਕ/ਪਾਠਕ ਪੁੱਜੇ ਸਨ।

About Post Author

Share and Enjoy !

Shares

Leave a Reply

Your email address will not be published.