ਜਨ ਸੇਵਾ ਸੁਸਾਇਟੀ ਵੱਲੋਂ ਲਗਾਏ ਕੈਂਪ ਦਾ ਵਿਧਾਇਕ ਦੇਵ ਮਾਨ ਨੇ ਕੀਤਾ ਉਦਘਾਟਨ 

Share and Enjoy !

Shares

(ਮਨਦੀਪ ਕੌਸ਼ਿਕ) ਨਾਭਾ।

ਸਵ. ਮਾਤਾ ਗੁਰਦੇਵ ਕੌਰ ਜੀ ਦੀ ਨਿੱਘੀ ਯਾਦ ਵਿੱਚ ਗੁਰੂਦਆਰਾ ਸਾਹਿਬ ਪਿੰਡ ਕਕਰਾਲਾ ਵਿਖੇ ਜਨਸੇਵਾ ਸੋਸਾਇਟੀ ਫਾਰ ਆਈ ਕੇਅਰ ਐਂਡ ਏਡਜ਼ ਅਵੇਅਰਨੈਸ ਵੱਲੋ ਸਮੂਹ ਨਾਭਾ ਦੀਆਂ ਪੰਚਾਇਤਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 19ਵਾ ਅੱਖਾਂ ਤੇ ਵਿਸ਼ਾਲ ਖੂਨਦਾਨ ਕੈੰਪ ਵਿਖ਼ੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਗੁਰਦੇਵ ਸਿੰਘ ਦੇਵਮਾਨ ਐਮ.ਐਲ.ਏ  ਨਾਭਾ ਵੱਲੋਂ ਕੀਤਾ ਗਿਆ। ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਅਤੁੱਲ ਕੱਕੜ ਅਤੇ ਡਾਕਟਰ ਹਰਦੀਪ ਸਿੰਘ ਰੰਧਾਵਾ ਦੀ ਟੀਮ ਵੱਲੋ ਜਰੂਰਤਮੰਦ 95 ਮਰੀਜਾਂ ਨੂੰ ਅੱਖਾਂ ਦੇ ਲੈਂਜ ਪਾਏ ਗਏ ਅਤੇ ਖੂਨਦਾਨ ਕੈਂਪ ਦੌਰਾਨ ਕਰੀਬ 45 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਪਹੁੰਚੇ ਆਪ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਸੋਸਾਇਟੀ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ।  ਇਸ ਅਵਸਰ ਤੇ ਵਿਧਾਇਕ ਦੇਵਮਾਨ ਦੇ ਭਰਾ ਗੁਲਾਬ ਮਾਨ,  ਐਸ.ਐਮ.ਓ ਡਾਕਟਰ ਸੰਜੇ ਗੋਇਲ,  ਜਨਰਲ ਸੈਕਟਰੀ ਧੀਰ ਸਿੰਘ, ਡਾਕਟਰ ਆਈ ਡੀ ਗੋਇਲ,  ਵਿਕਾਸ ਮਿੱਤਲ, ਚੇਤਨ ਸਰਮਾ, ਸੁਸ਼ੀਲ ਕੁਮਾਰ ਗੁਪਤਾ,   ਮਨਮੋਹਨ ਸਿੰਘ, ਮੇਜਰ ਸਿੰਘ, ਮਿਹਰ ਸਿੰਘ,  ਹਰਭਜਨ ਸਿੰਘ ਸਰਾਓ, ਜਸਵੰਤ ਸਿੰਘ ਕਪੂਰ, ਅਸ਼ੋਕ ਅਰੋੜਾ, ਦਵਿੰਦਰ ਸਿੰਘ ਕੁਲਾਰਾ, ਭੁਪਿੰਦਰ ਸਿੰਘ ਕੱਲਰਮਾਜਰੀ, ਤੇਜਿੰਦਰ ਸਿੰਘ ਖਹਿਰਾ, ਜਸਵੀਰ ਸਿੰਘ ਛਿੰਦਾ, ਅਮਨਦੀਪ ਸਿੰਘ ਰਹਿਲ, ਸੰਦੀਪ ਸ਼ਰਮਾ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.