
(ਭਾਰਤ ਧੀਰ) ਲੁਧਿਆਣਾ।
26 ਅਤੇ 27 ਨਵੰਬਰ ਨੂੰ ਦੋ ਦਿਨ ਚੱਲੀ ਸੰਕਲਪ ਫਾਊਂਡੇਸਨ ਦੀ ਆਲ ਇੰਡੀਆ ਮੀਟਿੰਗ ਵਿੱਚ ਦੇਸ ਭਰ ਤੋਂ 25 ਪ੍ਰਤੀਯੋਗੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਕੁੱਲ 6 ਸੈਸਨ ਹੋਏ। ਮੀਟਿੰਗ ਦੀ ਪ੍ਰਧਾਨਗੀ ਤੇਰਾ ਪੰਥ ਸਭਾ ਦੇ ਮਹਿੰਦਰ ਗੁਪਤਾ ਨੇ ਕੀਤੀ। ਮੀਟਿੰਗ ਵਿੱਚ ਆਲ ਇੰਡੀਆ ਕਮੇਟੀ ਦੇ ਪ੍ਰਧਾਨ ਸੰਤੋਸ ਤਨੇਜਾ, ਡਾ: ਜੀ.ਪ੍ਰਸੰਨਾ, ਅਨਿਲ ਜੋਸੀ, ਸਵਾਮੀ ਵਿਸਵਨਾਥ, ਲੁਧਿਆਣਾ ਇਕਾਈ ਦੇ ਪ੍ਰਧਾਨ ਨਰਿੰਦਰ ਮਿੱਤਲ, ਕਾਰਜਕਾਰੀ ਪ੍ਰਧਾਨ ਰਜਤ ਸੂਦ, ਖਜਾਨਚੀ ਦਵਿੰਦਰ ਗੁਪਤਾ ਆਦਿ ਮੁੱਖ ਤੌਰ ‘ਤੇ ਹਾਜਰ ਸਨ। ਪਦਮ ਸ੍ਰੀ ਹਰਮਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ ਿਰਕਤ ਕੀਤੀ। ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰਤੀ ਜਾਗਰੂਕ ਕਰਨ, ਦੇਸ ਦੇ ਸਾਰੇ ਰਾਜਾਂ ਵਿੱਚ ਸੰਸਥਾ ਦਾ ਵਿਸਥਾਰ ਕਰਨ, ਵਿਦਿਆਰਥੀਆਂ ਵਿੱਚ ਦੇਸ ਭਗਤੀ ਦੀ ਭਾਵਨਾ ਪੈਦਾ ਕਰਨ ਬਾਰੇ ਵਿਚਾਰ ਕੀਤਾ ਗਿਆ। ਗਰੀਬ ਵਿਦਿਆਰਥੀਆਂ ਦੀ ਮਦਦ ਕਰਨਾ, ਕਲਾਸ ਰੂਮ ਵਿੱਚ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਅਤੇ ਹੋਰ ਕਈ ਵਿਸ ਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਰਾਜੂ ਚੌਹਾਨ, ਗੋਰਖ ਪਾਟਿਲ, ਪਰਸਨ ਜੈਨ, ਲਲਿਤ ਭੰਡਾਰੀ, ਹੇਮੰਤ ਅਗਰਵਾਲ, ਚੰਦਰਮੋਹਨ ਜੈਨ, ਗੁਰਸੇਵਕ ਸਿੰਘ, ਕੁਲਦੀਪ ਜੈਨ, ਹਰੀਸ ਸੱਗੜ, ਰਾਕੇਸ ਜੈਨ ਆਦਿ ਵਿਸੇਸ ਤੌਰ ’ਤੇ ਹਾਜਰ ਸਨ। ਮੀਟਿੰਗ ਦੇ ਸਮਾਪਤੀ ਸੈਸਨ ਵਿੱਚ ਟਰੱਸਟੀ ਚੰਦਰਮੋਹਨ ਜੈਨ, ਦਵਿੰਦਰ ਗੁਪਤਾ, ਭਰਤ ਜੀ ਨੂੰ ਸਨਮਾਨਿਤ ਕੀਤਾ ਗਿਆ।