
– ਪੰਜਾਬ ਸਰਕਾਰ ਮਾਇਨਿੰਗ ਦੀ ਪੋਲਸੀ ਬਣਾਉਣ ਵਿੱਚ ਵੀ ਅਸਫਲ ਰਹੀ : ਮੈਂਬਰ ਲੋਕ ਸਭਾ ਪਰਨੀਤ ਕੌਰ
– ਗੁਜਰਾਤ ਅਤੇ ਹਿਮਾਚਲ ਦੇ ਲੋਕ ਆਮ ਆਦਮੀ ਨੂੰ ਵਿਧਾਨ ਸਭਾ ਚੋਣਾਂ ਵਿਚ ਇਕ ਕਰਾਰਾ ਜਵਾਬ ਦੇਣਗੇ ਪ੍ਰਨੀਤ ਕੌਰ।
ਸਤਨਾਮ ਸਿੰਘ ਕੰਬੋਜ, ਖਨੌਰੀ : ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਜਿੰਨੇ ਵੀ ਕੰਮ ਕਰਨ ਦੇ ਵਾਅਦੇ ਕਰ ਰਹੀ ਹੈ ਉਹ ਸਿਰਫ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਜਿੱਤਣ ਧਿਆਨ ਵਿਚ ਰੱਖ ਕੇ ਕਰ ਰਹੀ ਹੈ। ਪਰ ਓਥੋਂ ਦੇ ਲੋਕਾਂ ਇਹਨਾਂ ਦੀ ਚਾਲ ਵਿਚ ਨਹੀਂ ਆਉਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਤਰਲੋਚਨ ਸਿੰਘ ਦੇ ਗ੍ਰਹਿ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦਾ ਗੁਆਂਢੀ ਸੂਬਾ ਹੈ । ਉਥੋਂ ਦੇ ਲੋਕ ਪੰਜਾਬ ਵਿੱਚ ਕੀਤੇ ਆਦਮੀ ਪਾਰਟੀ ਦੇ ਖੋਖਲੇ ਵਾਅਦਿਆਂ ਦੀ ਸਚਾਈ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ ਅਤੇ ਗੁਜਰਾਤ ਦੇ ਨਕਾਰ ਦੇਣਗੇ। ਜੋ ਲੋਕ ਇਨ੍ਹਾਂ ਦੇ ਜਾਲ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਪੰਜਾਬੀ ਵੀ ਠੀਕ ਨਹੀਂ ਹੈ। ਪੰਜਾਬ ਵਿੱਚ ਲਾ ਇਨਆਰਡਰ ਦੀ ਸਥਿਤੀ ਦਾ ਵੀ ਬੁਰਾ ਹਾਲ ਹੈ। ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਇਸ ਮੌਕੇ ਉਨ੍ਹਾਂ ਨੇ ਰੇਤਾ ਬਜਰੀ ਤੇ ਗੱਲਬਾਤ ਕਰਦਾ ਕਿਹਾ ਕਿ ਸਰਕਾਰ ਮਾਇਨਿੰਗ ਦੀ ਨੀਤੀ ਬਣਾਉਣ ਵਿਚ ਅਸਫਲ ਰਹੀ ਹੈ। ਇਹ ਵੀ ਸਰਕਾਰ ਦੀ ਫੇਲ ਨੀਤੀ ਹੈ ਉਨ੍ਹਾਂ ਕਿਹਾ ਕਿ ਰੇਤਾ ਬਜਰੀ ਮਹਿੰਗਾ ਹੋਣ ਤੇ ਗਰੀਬ ਲੋਕਾਂ ਨੂੰ ਘਰ ਬਣਾਉਣ ਵੀ ਔਖਾ ਹੈ। ਜਿਸ ਕਾਰਨ ਗਰੀਬ ਲੋਕ ਆਪਣਾ ਮੁਕਾਨ ਨਹੀਂ ਬਣਾ ਸਕਦੇ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਵਿਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ 20 ਕਰੋੜ ਤੋਂ ਵਧਾਕੇ 700 ਕਰੋੜ ਕਰ ਦਿੱਤਾ ਹੈ। ਜੋ ਬਜਟ ਸਿਰਫ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ। ਇਹ 700 ਕਰੋੜ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਨਾਲ ਨਰੈਣ ਸਿੰਘ ਨਰਸੋਤ, ਤਰਲੋਚਨ ਸਿੰਘ ਸ਼ੇਰਗਡ,ਦਰਸ਼ਨ ਸਿੰਘ ਨੰਬਰਦਾਰ, ਨੇਨੂ ਰਾਮ ਗਰਗ,ਕੀਮਤ ਸਿੰਗਲਾ, ਸਤੀਸ਼ ਗਰਗ, ਸਤਪਾਲ ਚੌਧਰੀ, ਹੁਕਮ ਚੰਦ ਗੌਰਸੀ, ਬਲਵਿੰਦਰ ਮੰਤਰੀ,ਦਵਿੰਦਰ ਸਿੰਘ ਬਰਾਸ, ਪਰਦੀਪ ਚੌਧਰੀ, ਰਾਜਪਾਲ ਖਨੌਰੀ, ਅੰਕੂਸ਼ ਗੋਇਲ, ਕ੍ਰਿਸ਼ਨ ਗੋਇਲ, ਮਹੀਪਾਲ ਗੁਲੜੀ, ਰਜਤ ਕਸਲ, ਰੋਬਿਨ ਗੁੱਜਰ, ਚੌਧਰੀ ਲਾਬ ਸਿੰਘ, ਸਰਪੰਚ ਸੂਬਾ ਸਿੰਘ, ਸਰਪੰਚ ਬਲਜੀਤ ਸਿੰਘ, ਬਲਵਿੰਦਰ ਸਿੰਘ,ਸਰਪੰਚ ਮੋਹਰ ਸਿੰਘ ਜੈਖਰ, ਸਰਪੰਚ ਅਵਤਾਰ ਸਿੰਘ ਗੁਲਾਹੜ,ਮਦਨ ਜੇ.ਈ., ਅਮਰੀਕ,ਜਾਨਪਾਲ ਸਿੰਘ,ਕਰਨ ਵੜੈਚ ਮੈਂਬਰ ਸ਼ੁਤਰਾਣਾ, ਹਰਬੰਸ ਸਿੰਘ ਮਤੌਲੀ, ਮਨੋਜ ਸ਼ੇਰਗੜ੍ਹ,ਰਾਜ ਕੁਮਾਰ, ਡਿਪਟੀ ਸ਼ਰਮਾ,ਡਾ ਸਤਨਾਮ ਸਿੰਘ, ਗੁਰਵਿੰਦਰ ਸਿੰਘ, ਰਮੇਸ਼ ਬੱਤਰਾ, ਗੁਰਵਿੰਦਰ ਸਿੰਘ, ਬਲਜਿੰਦਰ ਗੈਰੀ, ਠੋਲੂ,ਬਬਲੀ ਰਾਣੀ, ਰਮੇਸ਼ਵਰ, ਮਨਜੀਤ ਕੌਰ ਭੱਠਲ, ਸਤਪਾਲ ਚੌਧਰੀ ਅਤੇ ਹੋਰ ਅਹੁਦੇਦਾਰ ਮੌਜੂਦ ਸਨ।