
(ਬਿਊਰੋ ਚੈਕ ਪੋਸਟ) ਪਟਿਆਲਾ।
ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਹਾਂਡਾ ਅੱਖਾਂ ਦੇ ਹਸਪਤਾਲ ਵਿਖੇ,ਅੱਖਾਂ ਦਾ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਡਾ:ਅਭਿਸ਼ੇਕ ਹਾਂਡਾ ਤੇ ਡਾ:ਪਿ੍ਰਆ ਅਗਰਵਾਲ ਹਾਂਡਾ ਦੀ ਰਹਿਨੁਮਾਈ ਹੇਠ ਲਗਾਇਆ ਗਿਆ।ਇਸ ਕੈਂਪ ਦੀ ਪ੍ਰਧਾਨਗੀ ਅਮਰਜੀਤ ਸਿੰਘ ਜਾਗਦੇ ਰਹੋ ਨੇ ਕੀਤੀ।ਇਸ ਮੌਕੇ ਸੰਜੀਵ ਸਰਮਾਂ ਸਨੌਰ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰ ਰਿਹਾ ਹੈ,ਅਤੇ ਇਨਾ ਕੈਂਪਾਂ ਵਿੱਚ ਜਰੂਰਤਮੰਦ ਲੋਕਾਂ ਦੇ ਮੋਤੀਆਂ ਬਿੰਦ ਦੇ ਆਪ੍ਰੇਸ਼ਨ ਕਰਵਾਉਣ ਉਪਰੰਤ ਲੈੱਨਜ ਵੀ ਮੁਫ਼ਤ ਪਾਏ ਜਾ ਰਹੇ ਹਨ।ਇਸ ਮੌਕੇ ਡਾ:ਅਭਿਸ਼ੇਕ ਹਾਡਾਂ ਨੇ ਦੱਸਿਆ ਕਿ ਅੱਜ 12 ਆਪ੍ਰੇਸ਼ਨ ਕਰ ਕੇ ਲੈੱਨਜ ਪਾਏ ਗਏ।ਕੋਈ ਵੀ ਲੋੜਵੰਦ ਪਰਿਵਾਰ ਦਾ ਮੈਂਬਰ ਆ ਕੇ ਸਿੱਧੇ ਤੌਰ ਤੇ ਅੱਖਾਂ ਦਾ ਚੈੱਕਅਪ ਕਰਵਾਏ,ਅਤੇ ਲੈੱਨਜ ਪਵਾ ਸਕਦਾ ਹੈ।ਹੁਣ ਤੱਕ ਲਗਭਗ 1000 ਲੋਕਾਂ ਦਾ ਹਾਂਡਾ ਹਸਪਤਾਲ ਵੱਲੋਂ ਆਪ੍ਰੇਸ਼ਨ ਕਰਕੇ ਲੈੱਨਜ ਪਾ ਚੁੱਕੇ ਹਾਂ।ਡਾ:ਪਿ੍ਰਆ ਅਗਰਵਾਲ ਹਾਂਡਾ ਨੇ ਆਖਿਆ ਕਿ ਇਨਾ ਕੈਂਪਾਂ ਵਿੱਚ ਪੰਜਾਬ ਤੋਂ ਬਾਹਰ ਦੇ ਜਰੂਰਤਮੰਦ ਆ ਕੇ ਆਪਣੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਉਂਦੇ ਹਨ,ਜੋ ਕਿ ਕਲੱਬ ਦੀ ਬਹੁਤ ਵੱਡੀ ਸੇਵਾ ਹੈ।ਜਿਸ ਦਾ ਜਰੂਰਤਮੰਦਾਂ ਨੂੰ ਲਾਭ ਮਿਲ ਰਿਹਾ ਹੈ,ਅਤੇ ਕੈਂਪ ਚ ਦਵਾਈਆਂ ਅਤੇ ਐਨਕਾਂ ਵੀ ਕਲੱਬ ਵੱਲੋਂ ਮੁਫਤ ਦਿੱਤੀਆਂ ਜਾਂਦੀਆਂ ਹਨ।ਇਸ ਕੈਂਪ ਵਿੱਚ ਗੁਰਨਾਮ ਸਿੰਘ,ਬਲਜੀਤ ਕੌਰ,ਗੋਮਾ ਰਾਣੀ,ਜਸਵੀਰ ਸਿੰਘ,ਮਾਨ ਸਿੰਘ,ਬਲਵੀਰ ਸਿੰਘ,ਸਵਰਨ ਸਿੰਘ,ਸੁਖਵਿੰਦਰ ਕੌਰ,ਅਤੇ ਸਾਮ ਕੌਰ ਸਮੇਤ 12 ਆਪ੍ਰੇਸ਼ਨ ਕਰਵਾਏ ਗਏ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਬਾਬਾ ਗੁਰਪ੍ਰੀਤ ਸਿੰਘ ਮੋਹਲਗੜ ਵਾਲੇ,ਸੰਤ ਰੇਨ ਬਾਬਾ ਲਖਵੀਰ ਸਿੰਘ ਲਲੋਡਾ ਵਾਲੇ,ਸੰਜੀਵ ਕੁਮਾਰ ਸਨੌਰ,ਦੀਦਾਰ ਸਿੰਘ ਬੋਸਰ,ਪ੍ਰਗਟ ਸਿੰਘ ਵਜੀਦਪੁਰ,ਗੁਰਚਰਨ ਸਿੰਘ ਖਾਲਸਾ,ਕਰਮਵੀਰ ਸਿੰਘ ਰਾਣਾ,ਅਤੇ ਅਮਰਜੀਤ ਸਿੰਘ ਭਾਂਖਰ ਹਾਜ਼ਰ ਸੀ।