
(ਗੁਰਵਿੰਦਰ ਸਿੰਘ ਚਹਿਲ) ਹੀਰੋਂ ਖੁਰਦ।
ਖੇਡਾਂ ਵਤਨ ਪੰਜਾਬ ਦੀਆਂ ਜਲੰਧਰ ਵਿਖੇ ਭਾਗ ਲੈਣ ਜਾ ਰਹੀਆਂ ਪਿੰਡ ਫਫੜੇ ਭਾਈਕੇ ਦੀਆਂ ਅੰਡਰ 17 ਸਾਲ, ਅੰਡਰ 21 ਸਾਲ ਅਤੇ ਅੰਡਰ 21 ਤੋਂ 40 ਸਾਲ ਲੜਕਿਆਂ ਦੀਆਂ ਹਾਕੀ ਟੀਮਾਂ ਲਈ ਬੀ.ਬੀ. ਔਰਗੈਨਿਕ ਫਫੜੇ ਭਾਈਕੇ ਦੇ ਮਾਲਕ ਬਲਤੇਜ ਸਿੰਘ ਸਿੱਧੂ ਵੱਲੋਂ ਖਿਡਾਰੀਆਂ ਨੂੰ 21 ਸੌ ਰੁਪਏ ਅਤੇ 35 ਦੇ ਕਰੀਬ ਕਿੱਟਾਂ ਬਣਵਾਈਆਂ ਜਿਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਅਤੇ ਉਨਾਂ ਕਿਹਾ ਕਿ ਬੱਚਿਆਂ ਨੂੰ ਸਾਦਾ ਅਤੇ ਬਿਨਾਂ ਕੀਟਨਾਸ਼ਕ ਦਵਾਈਆਂ ਵਰਤੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਉਨਾਂ ਨੇ ਗੁਰਦੀਪ ਸਿੰਘ ਈਟੀਟੀ ਅਧਿਆਪਕ,ਜਗਸੀਰ ਸਿੰਘ, ਸੰਦੀਪ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਕਿ ਉਹਨਾਂ ਦੇ ਯਤਨਾਂ ਸਦਕਾ ਪਿੰਡ ਅਤੇ ਨੇੜਲੇ ਪਿੰਡਾਂ ਦੇ ਅਨੇਕਾਂ ਬੱਚਿਆਂ ਨੂੰ ਇਹਨਾਂ ਨੇ ਬੁਰੀਆਂ ਆਦਤਾਂ ਤੋਂ ਬਚਾਈ ਰੱਖਿਆ ਹੈ। ਸਮੂਹ ਹਾਕੀ ਖਿਡਾਰੀਆਂ ਸੁਖਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ ਫੌਜੀ, ਮਨਦੀਪ ਸਿੰਘ ਅਤੇ ਕੁਲਦੀਪ ਸਿੰਘ ਪੰਜਾਬ ਪੁਲਸ, ਕੁਲਦੀਪ ਸਿੰਘ ਨੇ ਖਿਡਾਰੀਆਂ ਦੀ ਸਹਾਇਤਾ ਕਰਨ ਲਈ ਬਲਤੇਜ ਸਿੰਘ ਸਿੱਧੂ ਦਾ ਧੰਨਵਾਦ ਕੀਤਾ।