
(ਪਿੰਕੂ ਆਨੰਦ) ਜੰਡਿਆਲਾ ਗੁਰੂ।
ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵਿੱਚ ਡਿਊਟੀ ਦੌਰਾਨ ਹੀ ਜਾਨਾਂ ਗਵਾਉਣ ਵਾਲੇ ਕਰਮਚਾਰੀਆਂ ਦੇ ਪਰਵਾਰਾਂ ਦੇ ਆਸਰਤਾ ਜੋ ਪਿਛਲੇ 20 ਸਾਲਾਂ ਤੋਂ ਤਰਸ ਦੇ ਅਧਾਰ ਤੇ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਸੰਘਰਸ ਕਮੇਟੀ ਸਮੇਂ -ਸਮੇ ਦੀਆਂ ਸਰਕਾਰਾਂ ਤੇ ਪਾਵਰਕੌਮ ਮਹਿਕਮੇ ਦੀ ਹੱਕ ਵਿਰੋਧੀ ਨੀਤੀ ਖਿਲਾਫ ਆਪਣੇ ਪਰਿਵਾਰਾਂ ਸਮੇਤ ਸੰਘਰਸ ਕਰਦੇ ਆ ਰਹੇ ਹਨ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਅਧੀਨ ਪਾਵਰਕੌਮ ਹੈਡ ਆਫਿਸ ਪਟਿਆਲਾ 90 ਦਿਨਾਂ ਦੇ ਸੰਘਰਸ ਦੌਰਾਨ ਇਨਾਂ ਦੇ ਮਸਲੇ ਸਬੰਧੀ ਫਾਈਲ ਪੀਐਸਪੀਸੀਐਲ ਵੱਲੋਂ ਬਣਾਈ ਕਮੇਟੀ ਦੀ ਮਨਜੂਰੀ ਤਹਿਤ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ ਸੀ ਪਰ ਕਾਂਗਰਸ ਦੀ ਕੂਟਨੀਤੀ ਤਹਿਤ ਇਹ ਪਰਿਵਾਰ ਫਿਰ ਨੌਕਰੀ ਤੋਂ ਵਾਂਝੇ ਰਹਿ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਆਸਰਤਾਂ ਵਿੱਚ ਬਹੁਤ ਵੱਡੀ ਆਸ ਜਾਗੀ ਹੈ। ਪਰ ਫਿਰ ਇਨਾਂ ਨੂੰ ਨਮੋਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੂਬਾ ਪ੍ਰਧਾਨ ਬਲਜੀਤ ਸਿੰਘ ਪੱਟੀ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਮਾਣਾ ਜਾਣਕਾਰੀ ਸਾਂਝੀ ਕਰਦੇ ਹੋਏ ਜ ਿਲਾ ਪ੍ਰਧਾਨ ਧਰਮਵੀਰ ਸਿੰਘ ਨੇ ਦੱਸਿਆ ਕਿ ਸਾਡੇ ਤਰਸ ਦੇ ਅਧਾਰ ਤੇ ਫਾਇਲ ਕੈਬਨਿਟ ਵਿੱਚ ਲੱਗਣ ਦੀ ਮਨਜੂਰੀ ਤਹਿਤ ਮੁੱਖ ਮੰਤਰੀ ਦੇ ਮੁੱਖ ਸਕੱਤਰ ਜੀ ਕੋਲ ਪਿਛਲੇ ਮਹੀਨੇ ਤੋਂ ਫੈਸਲੇ ਤੇ ਲਟਕ ਰਹੀ ਹੈ ਇਸ ਦੇ ਸਬੰਧ ਵਿੱਚ ਸੰਘਰਸ ਕਮੇਟੀ ਦੀ ਕੋਰ ਕਮੇਟੀ ਵੱਲੋਂ 12/9/22 ਨੂੰ ਸਾਬਕਾ ਸੀਐਮਡੀ ਪਾਵਰਕੌਮ ਜੋ ਕੀ ਮੌਜੂਦਾ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਵੇਨੂੰ ਪ੍ਰਸਾਦ ਨਾਲ ਹੋਈ ਮੀਟਿੰਗ ਜੋ ਕਿ ਸਾਰਾ ਮਸਲਾ ਉਨਾਂ ਦੇ ਧਿਆਨ ਵਿਚ ਹੈ। ਮਿਰਤਕ ਆਸਰਤ ਸੰਘਰਸ ਕਮੇਟੀ ਵੱਲੋਂ ਚਿੰਤਾ ਪਰਗਟ ਕੀਤੀ ਗਈ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਮਹਿਕਮੇ ਦੀ ਧੱਕੇਸਾਹੀ ਕਾਰਨ ਹਰ ਰੋਜ ਸਾਥੀ ਨੌਕਰੀ ਦੀ ਉਮਰ ਸੀਮਾ ਪਾਰ ਕਰ ਰਹੇ ਹਨ ਉਨਾਂ ਵੱਲੋਂ ਮਸਲੇ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਸੰਘਰਸ ਕਮੇਟੀ ਵੱਲੋਂ10/10/22 ਚੰਡੀਗੜ ਮੁੱਖ ਮੰਤਰੀ ਦੀ ਰਿਹਾਇਸ ਵਿਖੇ ਮੁੱਖ ਮੰਤਰੀ ਦੇ ਡਿਪਟੀ ਸੈਕਟਰੀ ਸ: ਨਵਰਾਜ ਸਿੰਘ ਬਰਾੜ ਨਾਲ ਕੋਰ ਕਮੇਟੀ ਵੱਲੋਂ ਫਿਰ ਮੀਟਿੰਗ ਕੀਤੀ ਗਈ ਪਰ ਉਨਾਂ ਵੱਲੋਂ ਵੀ ਕੋਈ ਸਪੱਸਟੀਕਰਨ ਜਵਾਬ ਨਾ ਮਿਲਣ ਕਾਰਨ ਪਹਿਲਾਂ ਵਾਂਗ ਸੰਘਰਸ ਕਮੇਟੀ ਨੂੰ ਟਾਲਮਟੋਲ ਕੀਤਾ ਜਾ ਰਿਹਾ ਹੈ ਜਿਆਦਾ ਦੇਰੀ ਹੋਣ ਕਰਕੇ ਵਿਸਵਾਸ ਟੁੱਟਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ 5 ਜਾ 10 ਸਾਲਾਂ ਦੇ ਲਟਕ ਰਹੇ ਪੰਜਾਬ ਸਰਕਾਰ ਦੇ ਸਰਕਾਰੀ ਮਹਿਕਮੇ ਦੇ ਮਾਮਲਿਆਂ ਨੂੰ ਹੱਲ ਕਰਦੇ ਹੋਏ ਬਹੁਤ ਸਾਰੇ ਮਹਿਕਮਿਆਂ ਵਿੱਚ ਤਰਸ ਦੇ ਅਧਾਰ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਹਨ ਪਰ ਸਾਡੇ ਮਸਲੇ ਦੇ ਸਬੰਧ ਵਿੱਚ ਪੰਜਾਬ ਸਰਕਾਰ ਤੋਂ ਕੋਈ ਸਪੱਸਟੀਕਰਨ ਜਵਾਬ ਨਾ ਮਿਲਣ ਤੇ 14/10/2022 ਨੂੰ ਬਿਜਲੀ ਮੰਤਰੀ ਸ:ਹਰਭਜਨ ਸਿੰਘ ਈਟੀਓ ਰਿਹਾਇਸ ਅੱਗੇ ਸੰਘਰਸ ਕੀਤਾ ਜਾਵੇਗਾ। ਸੰਘਰਸ ਕਮੇਟੀ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਅੰਮਿ੍ਰਤਸਰ ਵਿਖੇ ਪਹੁੰਚਣ ਜੀ।