
(ਅਬਿਆਣਾ) ਨੂਰਪੁਰਬੇਦੀ| ਵਿਧਾਇਕ ਦਿਨੇਸ਼ ਚੱਢਾ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਨੇ ਉਨ੍ਹਾਂ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਪਿੰਡ ਪਿੰਡ ਵਿਚ ਚਰਚਾ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਟੇਟ ਕੋਆਰਡੀਨੇਟਰ ਅੱਛਰ ਸਿੰਘ ਪੰਮੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ।ਪੰਮੂ ਵੱਲੋਂ ਜਿਥੇ ਇਲਾਕੇ ਦੇ ਇੱਕ 138 ਪਿੰਡ ਦੇ ਹਸਪਤਾਲ ਵਿੱਚ ਡਾਕਟਰ ਉਪਲੱਬਧ ਕਰਾਉਣ ਦਾ ਮਸਲਾ ਹੈ ਜਾਂ ਫਿਰ ਨੂਰਪੁਰ ਤਹਿਸੀਲ ਵਿਖੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਹੋਵੇ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਹਲਕਾ ਰੋਪੜ ਦੇ 5 ਪਿੰਡਾਂ ਦਾ ਜਿਨ੍ਹਾਂ ਨੂੰ ਅੱਜ ਤਕ ਆਜ਼ਾਦੀ ਤੋਂ ਬਾਅਦ ਕਦੇ ਵੀ ਸੜਕ ਨਸੀਬ ਨਹੀਂ ਹੋਇਆ। ਇਹ ਮੁੱਦਾ ਉਨ੍ਹਾਂ ਨੇ ਮੁੱਖਮੰਤਰੀ ਭਗਵੰਤ ਮਾਨ ਦੀ ਇਹ ਧਿਆਨ ਵਿੱਚ ਲਿਆਂਦਾ ।ਇਸ ਤੋਂ ਇਲਾਵਾ ਰੋਪੜ ਵਿਚ ਬੰਦ ਪਏ ਡਿਪਲੋਮਾ ਪੋਲੀਟੈਕਨੀਕਲ ਕਾਲਜ ਵਿੱਚ ਇਸ ਵਾਰ ਦਾਖਲਾ ਸ਼ੁਰੂ ਕਰਵਾਇਆ ਪੰਮੂ ਵੱਲੋਂ ਗੱਲ ਆਖੀ ਗਈ ਕਿ ਪਿਛਲੀਆਂ ਸਰਕਾਰਾਂ ਵਿਚ ਜਿਨ੍ਹਾਂ ਮੰਤਰੀਆਂ ਸੰਤਰੀਆਂ ਨੇ ਪੰਜਾਬ ਦੀ ਲੁੱਟ ਕੀਤੀ ਹੈ ।ਉਨ੍ਹਾਂ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਕਰੇਗੀ ।ਇੱਥੇ ਪੰਜਾਬ ਦੀ ਹੋਈ ਲੁੱਟ ਦੀ ਭਰਪਾਈ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਹੋਰ ਵੀ ਅਹੁਦੇਦਾਰ ਮੌਜੂਦ ਸਨ।