ਰੁੱਖ ਲਗਾ ਕੇ ਹੀ ਕੁਦਰਤ ਦਾ ਕਰਜਾ ਚੁਕਾਇਆ ਜਾ ਸਕਦਾ ਹੈ: ਪਿ੍ਰੰਸੀਪਲ ਪਰਵਿੰਦਰ ਭੰਗਲ

Share and Enjoy !

Shares


ਨਵਾਸਹਿਰ। ਐਸਕੇਟੀ ਪਲਾਂਟੇਸਨ ਟੀਮ ਦੀ ਮੁਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਵਿੱਚ ਲਗਾਏ ਬੂਟੇ ਲਗਏ ਗਏ।ਚੰਗੀ ਸਿਹਤ ਲਈ ਹਰਿਆਲੀ ਅਤੇ ਸਾਫ-ਸੁਥਰਾ ਵਾਤਾਵਰਨ ਬਹੁਤ ਜਰੂਰੀ ਹੈ। ਜਦੋਂ ਅਸੀਂ ਸਾਰੇ ਹਰ ਸਾਲ ਰੁੱਖ ਲਗਾਵਾਂਗੇ ਤਾਂ ਹੀ ਵਾਤਾਵਰਨ ਸੁਧਰੇਗਾ ਅਤੇ ਹਰਿਆਲੀ ਵਧੇਗੀ। ਇਸ ਉਦੇਸ ਦੀ ਪੂਰਤੀ ਲਈ ਅਜਾਦੀ ਦੇ ਅੰਮਿ੍ਰਤ ਮਹੋਤਸਵ ਤਹਿਤ ਐਸ.ਕੇ.ਟੀ ਪਲਾਂਟੇਸਨ ਟੀਮ ਵੱਲੋਂ ਜ?ਿਲੇ ਵਿੱਚ ਆਜਾਦੀ ਘੁਲਾਟੀਆਂ ਨੂੰ ਸਮਰਪਿਤ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਵਿੱਚ ਬੂਟੇ ਲਗਾਏ ਗਏ। ਟੀਮ ਦੇ ਸੰਚਾਲਕ ਅੰਕੁਸ ਨਿਝਾਵਨ ਨੇ ਦੱਸਿਆ ਕਿ ਅੱਜ ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਦੇ ਪਿ੍ਰੰਸੀਪਲ ਸਟੇਟ ਐਵਾਰਡੀ ਪਰਵਿੰਦਰ ਸਿੰਘ ਭੰਗਲ ਨੇ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ। ਉਨਾਂ ਦੇ ਨਾਲ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਵੰਦਨਾ ਨੇ ਵੀ ਆਪਣਾ ਜਨਮ ਦਿਨ ਬੂਟਾ ਲਗਾ ਕੇ ਮਨਾਇਆ . ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਬੂਟੇ ਵੀ ਵੰਡੇ ਗਏ। ਅੰਕੁਸ ਨਿਝਾਵਨ ਨੇ ਸਹਿਰ ਦੇ ਹੋਰਨਾਂ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਅਤੇ ਜਿੱਥੇ ਕਿਤੇ ਵੀ ਮਿਲੇ, ਇਸ ਮੁਹਿੰਮ ਤਹਿਤ ਆਜਾਦੀ ਘੁਲਾਟੀਆਂ ਨੂੰ ਸਮਰਪਿਤ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਸਹਿਯੋਗ ਦੇਣ। ਇਸ ਮੌਕੇ ਸਰਪੰਚ ਰਣਜੀਤ ਸਿੰਘ ਚਾਹਲ, ਨੀਰਜ ਕੁਮਾਰੀ, ਹਰਜੀਤ ਕੌਰ ਅਤੇ ਮਨਜਿੰਦਰ ਕੌਰ ਸਮੇਤ ਸਕੂਲ ਦੇ ਵਿਦਿਆਰਥੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.