ਕਿਰਤੀ ਕਿਸਾਨ ਯੂਨੀਅਨ ਵੱਲੋਂ ਅਧਿਆਪਕਾਂ ਦੇ ਸੰਘਰਸ਼ ’ਚ ਵੱਧ ਤੋਂ ਵੱਧ ਸਾਥ ਦਿੱਤਾ ਜਾਵੇਗਾ : ਅਮਰਜੀਤ ਹਨੀ

Share and Enjoy !

Shares


ਬਠਿੰਡਾ। ਕਿਰਤੀ ਕਿਸਾਨ ਯੂਨੀਅਨ ਜ਼ਿਲਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਭੁੱਚੋ ਖੁਰਦ ਕਮੇਟੀ ਦੇ ਸਕੱਤਰ ਹਰਪ੍ਰੀਤ ਕੌਰ ਨੇ ਦੱਸਿਆ 25 ਜੁਲਾਈ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਪੰਜਾਬ ਪੁਲੀਸ ਵੱਲੋਂ ਅੰਨੇਵਾਹ ਲਾਠੀਚਾਰਜ ਕੀਤਾ ਗਿਆ ਇਸ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਧਿਆਪਕਾਂ ਨਾਲ ਵਾਅਦਾ ਕਰਦਾ ਕਿ ਸਾਡੀ ਸਰਕਾਰ ਬਣਾਓ ਕੋਈ ਵੀ ਅਧਿਆਪਕ ਸੜਕਾਂ ਤੇ ਡਾਂਗਾਂ ਨਈਂ ਖਾਊਂਗਾ ਪਿਛਲੀ ਸਰਕਾਰ ਸਮੇਂ ਅਧਿਆਪਕਾਂ ਨੂੰ ਪਟਿਆਲੇ ਡਾਂਗਾਂ ਖਾਣ ਲਈ ਜਾਣਾ ਪੈਂਦਾ ਸੀ ਸਮੇਂ ਸਮੇਂ ਸਰਕਾਰਾਂ ਬਦਲ ਜਾਂਦੀਆਂ ਹੱਕ ਮੰਗਦੇ ਲੋਕਾਂ ਤੇ ਹਮੇਸ਼ਾ ਪੁਲੀਸ ਦੀਆਂ ਡਾਂਗਾਂ ਪੈਂਦੀਆਂ ਰਹਿੰਦੀਆਂ ਲੰਮੇ ਸਮੇਂ ਤੋਂ ਅਧਿਆਪਕ ਆਪਣੀ ਹੱਕੀ ਮੰਗਾਂ ਸ਼ਾਂਤਮਈ ਤਰੀਕੇ ਨਾ ਮੰਗ ਰਹੇ ਹਨ ਸਰਕਾਰ ਗੱਲ ਸੁਣਨ ਦੀ ਬਜਾਏ ਡਾਂਗ ਨਾਲ ਅਧਿਆਪਕਾਂ ਦੀ ਬਾਜ਼ ਬੰਦ ਕਰਾ ਰਹੀ ਹੈ ਭਗਵੰਤ ਮਾਨ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਕਿ ਹਰ ਅਧਿਆਪਕ ਨੂੰ ਪੱਕਾ ਕੀਤਾ ਜਾਊਗਾ ਅਧਿਆਪਕ ਸਰਕਾਰ ਤੋਂ ਆਪਣੇ ਹੱਕ ਮੰਗ ਰਹੇ ਹਾਂ ਤੇ ਹੱਕ ਮੰਗਦੇ ਲੋਕਾਂ ਦੀ ਵੀ ਡਾਂਗਾਂ ਵਰਾਈਆਂ ਜਾ ਰਹੀਆਂ ਹਨ ਕਾਂਗਰਸ ਸਰਕਾਰ ਮੌਕੇ ਭਗਵੰਤ ਮਾਨ ਧਰਨੇ ਵਿੱਚ ਜਾ ਕੇ ਅਧਿਆਪਕਾਂ ਦੇ ਹੱਕੀ ਮੰਗਾਂ ਦੀ ਸਪੋਰਟ ਕਰਦਾ ਹੁੰਦਾ ਸੀ ਅੱਜ ਜਦੋਂ ਆਪ ਦੀ ਸਰਕਾਰ ਬਣੀ ਸਰਕਾਰ ਮੁਲਾਜਮਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਗੱਲ ਦਾ ਸਬੂਤ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਵੀ ਭਗਵੰਤ ਮਾਨ ਸਰਕਾਰ ਹੈ ਸਮੂਹ ਅਧਿਆਪਕ ਵਰਗ ਸੰਘਰਸ਼ ਦੇ ਰਾਹ ਪੈਣਾ ਪਵੇਗਾ ਸੰਘਰਸ਼ਾਂ ਰਾਹੀਂ ਆਪਣੇ ਮਸਲੇ ਹੱਲ ਕਰਵਾਏ ਜਾ ਸਕਦੇ ਹੈ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਅਧਿਆਪਕਾਂ ਦੇ ਹਰ ਸੰਘਰਸ਼ ਵਿੱਚ ਵੱਧ ਤੋਂ ਵੱਧ ਸਾਥ ਦਿੱਤਾ ਜਾਵੇਗਾ ਹੈ।

About Post Author

Share and Enjoy !

Shares

Leave a Reply

Your email address will not be published.