ਮਾਨ ਨੇ ਬਰਸਾਤ ਨਾਲ ਪ੍ਰਭਾਵਿਤ ਦਰਵੇਸ਼ ਪਿੰਡ, ਉੱਚਾ ਅਤੇ ਜਗਤਪੁਰ ਜੱਟਾਂ ਦੇ ਹਾਲਾਤਾਂ ਦਾ ਲਿਆ ਜਾਇਜਾ

Share and Enjoy !

Shares

(ਸ਼ਿਵ ਕੋੜਾ) ਫਗਵਾੜਾ। ਪਿਛਲੀ ਰਾਤ ਹੋਈ ਭਾਰੀ ਬਰਸਾਤ ਕਾਰਨ ਫਗਵਾੜਾ ਸਬ-ਡਵੀਜਨ ਦੇ ਪਿੰਡ ਦਰਵੇਸ਼, ਉੱਚਾ, ਜਗਤਪੁਰ ਜੱਟਾਂ ਵਿਖੇ ਬਣੇ ਹੜ ਵਰਗੇ ਹਲਾਤਾਂ ਦਾ ਜਾਇਜਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ, ਏ.ਡੀ.ਸੀ. ਡਾ. ਨਯਨ ਜੱਸਲ ਅਤੇ ਬੀਰ ਕਰਨ ਢਿੱਲੋਂ ਤਹਿਸੀਲਦਾਰ ਫਗਵਾੜਾ ਦੇ ਨਾਲ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵੀ ਪਹੁੰਚੇ। ਉਹਨਾਂ ਬਰਸਾਤ ਨਾਲ ਪ੍ਰਭਾਵਿਤ ਫਸਲਾਂ ਦਾ ਜਾਇਜਾ ਲਿਆ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸ. ਮਾਨ ਨੇ ਸਮੂਹ ਪ੍ਰਭਾਵਿਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਨੁਕਸਾਨ ਹੋਇਆ ਹੈ ਉਸਦੀ ਪੂਰਤੀ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਤੋਂ ਕਰਵਾਉਣ ਦਾ ਯਤਨ ਕਰਨਗੇ। ਸ. ਮਾਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਕੁਦਰਤੀ ਕਰੋਪੀ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਨਾ ਹੋਣ ਦਿੱਤੀ ਜਾਵੇ ਅਤੇ ਉਹਨਾਂ ਨੂੰ ਰਾਹਤ ਦਿੰਦੇ ਹੋਏ ਜਲਦੀ ਤੋਂ ਜਲਦੀ ਮੁਆਵਜੇ ਦਾ ਪ੍ਰਬੰਧ ਕਰਵਾਇਆ ਜਾਵੇ।

About Post Author

Share and Enjoy !

Shares

Leave a Reply

Your email address will not be published.