ਦੂਜੀ ਵਾਰ ਲਾਇਆ ਝੋਨਾ ਫਿਰ ਹੋਇਆ ਬਰਬਾਦ

Share and Enjoy !

Shares

(ਕੌਸ਼ਲ ਮੱਲਾ) ਹਠੂਰ। ਇਲਾਕੇ ਦੇ ਪਿੰਡਾ ਵਿਚੋ ਦੀ ਲੰਘਦੀ ਹੋਈ ਚਚਰਾੜੀ-ਚੰਦਭਾਨ ਡਰੇਨ ਦੀ ਪਿਛਲੇ ਲੰਮੇ ਸਮੇਂ ਤੋ ਸਫਾਈ ਨਾ ਹੋਣ ਕਰਕੇ ਡਰੇਨ ਦਾ ਪਾਣੀ ਲੋਕਾ ਦੇ ਘਰਾ ਅਤੇ ਖੇਤਾ ਵਿਚ ਜਮਾ ਹੋ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਡਰੇਨ ਦੀ ਸਫਾਈ ਲਈ ਅਸੀ ਅਨੇਕਾ ਵਾਰ ਡਰੇਨ ਵਿਭਾਗ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਡਰੇਨ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਸਫਾਈ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨਾ ਦੱਸਿਆ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਹੋਈ ਹੁੰਦੀ ਤਾਂ ਅੱਜ ਹਲਕੇ ਦੇ ਪਿੰਡਾ ਵਿਚ ਹੜਾ ਵਰਗੀ ਸਥਿਤੀ ਨਾ ਬਣਦੀ।ਉਨਾ ਦੱਸਿਆ ਕਿ ਵੀਰਵਾਰ ਦੀ ਰਾਤ ਤੋ ਸੁਰੂ ਹੋਏ ਭਾਰੀ ਮੀਹ ਕਾਰਨ ਪਿੰਡ ਡੱਲਾ,ਦੇਹੜਕਾ,ਮੱਲਾ ਆਦਿ ਪਿੰਡਾ ਦਾ ਪਾਣੀ ਇਕੱਠਾ ਹੋ ਕੇ ਡਰੇਨ ਵਿਚ ਆ ਗਿਆ ਅਤੇ ਡਰੇਨ ਵਿਚ ਵੱਡੀ ਮਾਤਰਾ ਵਿਚ ਖੜੀ ਗਾਜਰ ਬੂਟੀ ਅਤੇ ਜੰਗਲੀ ਬੂਟੀ ਨੇ ਪਾਣੀ ਨੂੰ ਅੱਗੇ ਜਾਣ ਤੋ ਰੋਕ ਦਿੱਤਾ।ਉਨਾ ਕਿਹਾ ਕਿ ਕਿਸਾਨਾ ਦਾ ਦੂਜੀ ਵਾਰ ਲਾਇਆ ਝੋਨਾ ਮੀਹ ਦੇ ਪਾਣੀ ਨੇ ਫਿਰ ਬਰਬਾਦ ਕਰ ਦਿੱਤਾ ਹੈ ।ਇਸ ਮੌਕੇ ਪਿੰਡ ਰਸੂਲਪੁਰ,ਦੇਹੜਕਾ,ਡੱਲਾ ਅਤੇ ਮੱਲਾ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਡਰੇਨ ਵਿਭਾਗ ਦੇ ਅਧਿਕਾਰੀਆ ਖਿਲਾਫ ਉੱਚ ਪੱਧਰੀ ਜਾਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ,ਕਿਸਾਨਾ ਦੀ ਬਰਬਾਦ ਹੋਈ ਫਸਲ ਦਾ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਡਰੇਨ ਦੀ ਸਫਾਈ ਯਕੀਨੀ ਬਣਾਈ ਜਾਵੇ।ਇਸ ਮੌਕੇ ਉਨਾ ਨਾਲ ਪ੍ਰਧਾਨ ਕੁਲਤਾਰਨ ਸਿੰਘ ਸਿੱਧੂ,ਯੂਥ ਆਗੂ ਜਗਰਾਜ ਸਿੰਘ ਪਟਵਾਰੀ, ਕੁਲਤਾਰ ਸਿੰਘ,ਨਰਿੰਦਰ ਸਿੰਘ ਸਿੱਧੂ,ਕਾਮਰੇਡ ਗੁਰਚਰਨ ਸਿੰਘ,ਗੁਰਮੀਤ ਸਿੰਘ,ਗੁਰਜੰਟ ਸਿੰਘ ਖਾਲਸਾ,ਸੁਖਵਿੰਦਰ ਸਿੰਘ,ਕਾਕਾ ਸਿੰਘ,ਸੰਤੋਖ ਸਿੰਘ,ਹਰਜਿੰਦਰ ਸਿੰਘ, ਹਰਮੀਤ ਸਿੰਘ,ਬਾਬਾ ਮੇਲਾ ਸਿੰਘ,ਮੇਵਾ ਸਿੰਘ,ਨਿਰਮਲ ਸਿੰਘ,ਤਾਰਾ ਸਿੰਘ,ਬੂਟਾ ਸਿੰਘ,ਗੁਰਦੀਪ ਸਿੰਘ,ਹਰਮਨ ਸਿੰਘ,ਗੁਲਜ਼ਾਰ ਸਿੰਘ,ਹੰਸ ਲਾਲ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.